ਮੋਟਰਸਾਈਕਲ ਸਵਾਰ ਲੁਟੇਰੇ ਪ੍ਰਵਾਸੀ ਮਜ਼ਦੂਰ ਨੂੰ ਜ਼ਖ਼ਮੀ ਕਰਕੇ ਮੋਬਾਇਲ ਖੋਹ ਕੇ ਹੋਏ ਫਰਾਰ, ਮਾਮਲਾ ਦਰਜ

Tuesday, Jun 28, 2022 - 11:11 AM (IST)

ਮੋਟਰਸਾਈਕਲ ਸਵਾਰ ਲੁਟੇਰੇ ਪ੍ਰਵਾਸੀ ਮਜ਼ਦੂਰ ਨੂੰ ਜ਼ਖ਼ਮੀ ਕਰਕੇ ਮੋਬਾਇਲ ਖੋਹ ਕੇ ਹੋਏ ਫਰਾਰ, ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਭੱਟੀਵਾਲ ਕਲ੍ਹਾਂ ਵਿਖੇ ਮੋਟਰਸਾਇਕਲ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਪ੍ਰਵਾਸੀ ਮਜ਼ਦੂਰ ਨੂੰ ਕਿਰਪਾਨਾਂ ਮਾਰ ਕੇ ਜ਼ਖ਼ਮੀ ਕਰਦਿਆਂ ਉਸ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ- ਪੈਰਾਸ਼ੂਟ ਰਾਹੀਂ ਆਏ ਉਮੀਦਵਾਰ ਨੂੰ ਖ਼ੁਦ ਭਾਜਪਾ ਵਰਕਰ ਵੀ ਨਹੀਂ ਕਰ ਸਕੇ ਪ੍ਰਵਾਨ

ਇਸ ਘਟਨਾ ’ਚ ਲੁਟੇਰਿਆਂ ਹੱਥੋ ਜ਼ਖ਼ਮੀ ਹੋਏ ਅਨਿਲ ਪਾਸਵਾਨ ਪੁੱਤਰ ਭੁਟਾਏ ਪਾਸਵਾਨ ਵਾਸੀ ਲਾਲਪੁਰ ਬਿਹਾਰ ਦੇ ਭਰਾ ਨੇ ਦੱਸਿਆ ਕਿ ਉਹ ਭੱਟੀਵਾਲ ਵਿਖੇ ਇਕ ਕਿਸਾਨ ਦੇ ਖੇਤ ’ਚ ਝੋਨੇ ਦੀ ਫ਼ਸਲ ਲਗਾਉਣ ਲਈ ਇੱਥੇ ਆਏ ਹੋਏ ਸਨ ਤੇ ਬੀਤੇ ਦਿਨੀ ਰਾਤ ਨੂੰ ਉਸ ਦਾ ਭਰਾ ਆਪਣੇ ਸਾਥੀਆਂ ਨਾਲ ਸੜਕ ਉਪਰ ਗੇੜਾ ਮਾਰਨ ਲਈ ਗਿਆ ਤਾਂ ਭੱਟੀਵਾਲ ਖੁਰਦ ਸਾਇਡ ਤੋਂ ਮੋਟਰਸਾਇਕਲ ਉਪਰ ਸਵਾਰ ਹੋ ਕੇ ਆਏ 3 ਅਣਪਛਾਤਿਆਂ ਜਿਨ੍ਹਾਂ ਦੇ ਹੱਥਾਂ ’ਚ ਕਿਰਪਾਨਾਂ ਫੜੀਆਂ ਹੋਈਆਂ ਸਨ ਨੇ ਉਸ ਦੇ ਭਰਾ ਅਨਿਲ ਪਾਸਵਾਨ ਦੇ ਗੋਡੇ ਤੇ ਖੱਬੀ ਲੱਤ ਉਪਰ ਕਿਰਪਾਨ ਮਾਰ ਕੇ ਉਸ ਨੂੰ ਗੱਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਤੇ ਉਸ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਆਪਣੇ ਭਰਾ ਨੂੰ ਇਲਾਜ਼ ਲਈ ਭਵਾਨੀਗੜ੍ਹ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਹੁਣ ਉਹ ਜ਼ੇਰੇ ਇਲਾਜ਼ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਿੱਕਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਨਿਲ ਪਾਸਵਾਨ ਦੇ ਬਿਆਨਾਂ ਉਪਰ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਡਾ. ਵਿਜੇ ਸਿੰਗਲਾ ਨੂੰ ਬਰਤਰਫ਼ ਕਰਨ ਵਾਲੇ ਮੁੱਖ ਮੰਤਰੀ ਨੂੰ ਸੰਗਰੂਰ ਵਾਸੀਆਂ ਨੇ ਸਿਖਾਇਆ ਸਬਕ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News