ਬਾਈਕ ਸਵਾਰ ਬਦਮਾਸ਼ਾਂ ਦਾ ਕਾਰਨਾਮਾ, ਪ੍ਰਾਪਰਟੀ ਡੀਲਰ ਦੇ ਸਿਰ ’ਤੇ ਦਾਤਰ ਮਾਰ ਪਤਨੀ ਨੂੰ ਕੀਤਾ ਅਗਵਾ

Wednesday, Apr 13, 2022 - 10:05 AM (IST)

ਲੁਧਿਆਣਾ (ਰਿਸ਼ੀ) : ਸੋਮਵਾਰ ਰਾਤ ਲਗਭਗ 12.30 ਵਜੇ 2 ਬਾਈਕਾਂ ’ਤੇ ਆਏ 6 ਬਦਮਾਸ਼ਾਂ ਨੇ ਸਿਲਵਰ ਸਪੂਨ, ਨਿਊ ਦੀਪ ਨਗਰ, ਸਿਵਲ ਲਾਈਨ ’ਚ ਆਪਣੀ ਕਾਰ ਕੋਲ ਖੜ੍ਹੇ ਪ੍ਰਾਪਰਟੀ ਡੀਲਰ ਦੇ ਸਿਰ ’ਤੇ ਦਾਤਰ ਨਾਲ ਵਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਿਰ ਕਾਰ ਲੈ ਕੇ ਫਰਾਰ ਹੋ ਗਏ। 100 ਮੀਟਰ ਦੀ ਦੂਰੀ ’ਤੇ ਜਾ ਕੇ ਕਾਰ ’ਚ ਪਿਛਲੀ ਸੀਟ ’ਤੇ ਬੈਠੇ ਉਸ ਦੇ ਬਜ਼ੁਰਗ ਪਿਤਾ ਨੂੰ ਪਿੱਠ ’ਤੇ ਦਾਤਰ ਮਾਰ ਕੇ ਚਲਦੀ ਕਾਰ ’ਚੋਂ ਬਾਹਰ ਸੁੱਟ ਦਿੱਤਾ ਅਤੇ ਅਗਲੀ ਸੀਟ ’ਤੇ ਬੈਠੀ ਪਤਨੀ ਨੂੰ ਅਗਵਾ ਕਰ ਕੇ ਨਾਲ ਲੈ ਗਏ ਅਤੇ ਲਗਭਗ 1 ਘੰਟੇ ਬਾਅਦ ਔਰਤ ਨੂੰ ਜਗਰਾਓਂ ਪੁਲ ਕੋਲ ਛੱਡ ਕੇ ਕਾਰ ਲੈ ਗਏ। ਡਵੀਜ਼ਨ ਨੰ. 8 ਵਿਚ ਪੁਲਸ ਨੇ ਧਾਰਾ 365, 392, 120-ਬੀ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਹਰਕਤ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ।

PunjabKesari

ਚੌਕੀ ਕੈਲਾਸ਼ ਨਗਰ ਦੇ ਇੰਚਾਰਜ ਏ. ਐੱਸ. ਆਈ. ਜਰਨੈਲ ਸਿੰਘ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਨੀ ਗੋਇਲ ਨਿਵਾਸੀ ਨਿਊ ਟੈਗੋਰ ਨਗਰ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਦਾ 13 ਅਪ੍ਰੈਲ ਨੂੰ ਵਿਆਹ ਹੈ। ਇਸੇ ਕਾਰਨ ਬੀਤੀ 11 ਅਪ੍ਰੈਲ ਨੂੰ ਪਰਿਵਾਰ ਸਮੇਤ ਲੇਡੀਜ਼ ਸੰਗੀਤ ’ਚ ਹਿੱਸਾ ਲੈਣ ਆਇਆ ਸੀ। ਰਾਤ ਲਗਭਗ 12.10 ਵਜੇ ਆਪਣੀ ਕਾਰ ’ਚ ਪਤਨੀ ਦੀਪਾ ਗੋਇਲ, ਪਿਤਾ ਦੇ ਨਾਲ ਮਾਤਾ ਸੁਨੀਤਾ ਗੋਇਲ ਨੂੰ ਘਰ ਛੱਡਣ ਚਲਾ ਗਿਆ ਅਤੇ 5 ਮਿੰਟ ਬਾਅਦ ਪਤਨੀ ਨਾਲ ਹੋਟਲ ਆਉਣ ਲੱਗਾ ਤਾਂ ਪਿਤਾ ਵੀ ਇਹ ਕਹਿ ਕੇ ਕਾਰ ’ਚ ਬੈਠ ਗਏ ਕਿ ਉਨ੍ਹਾਂ ਦੀ ਐਕਟਿਵਾ ਹੋਟਲ ਦੇ ਬਾਹਰ ਖੜ੍ਹੀ ਹੈ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਲਗਭਗ 12.30 ਵਜੇ ਹੋਟਲ ਦੇ ਬਾਹਰ ਆ ਕੇ ਜਿਉਂ ਹੀ ਕਾਰ ਤੋਂ ਉੱਤਰਿਆ ਤਾਂ ਕਾਰ ਦੀ ਚਾਬੀ ਵਿਚ ਹੀ ਲੱਗੀ ਹੋਈ ਸੀ ਤਾਂ ਉਸੇ ਸਮੇਂ 2 ਬਾਈਕਾਂ ’ਤੇ 6 ਬਦਮਾਸ਼ ਆਏ ਜੋ ਪਹਿਲਾਂ ਅੱਗੇ ਚਲੇ ਗਏ ਪਰ ਫਿਰ ਪਿੱਛੇ ਆ ਕੇ ਰੁਕ ਗਏ। ਆਉਂਦੇ ਹੀ ਉਸ ਦੇ ਸਿਰ ’ਤੇ ਦਾਤਰ ਨਾਲ ਵਾਰ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਕਾਰ ਵਿਚ ਚਾਬੀ ਲੱਗੀ ਹੋਣ ਦਾ ਫਾਇਦਾ ਉਠਾਉਂਦੇ ਹੋਏ ਇਕ ਬਦਮਾਸ਼ ਡ੍ਰਾਈਵਰ ਸੀਟ ’ਤੇ ਬੈਠ ਕੇ ਕਾਰ ਲੈ ਗਿਆ, ਜਦੋਂਕਿ ਬਾਕੀ ਬਦਮਾਸ਼ ਦੋਵੇਂ ਬਾਈਕਾਂ ’ਤੇ ਭੱਜੇ। ਕੁਝ ਦੂਰ ਹੀ ਪਿਤਾ ਨੂੰ ਕਾਰ ’ਚੋਂ ਬਾਹਰ ਸੁੱਟ ਕੇ ਕਾਰ ਲੈ ਗਏ।

ਰਾਹਗੀਰ ਦੇ ਮੋਬਾਇਲ ਤੋਂ ਪਿਤਾ ਨੂੰ ਕੀਤਾ ਫੋਨ

ਵਰਦਾਤ ਦਾ ਪਤਾ ਲਗਦੇ ਹੀ ਭਾਰੀ ਫੋਰਸ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ’ਚ ਜੁਟ ਗਈ। ਪੁਲਸ ਵੱਲੋਂ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ। ਲਗਭਗ 1 ਘੰਟੇ ਤੱਕ ਔਰਤ ਦੀਪਾ ਨੂੰ ਮੁਲਜ਼ਮ ਕਾਰ ਵਿਚ ਹੀ ਘੁੰਮਾਉਂਦਾ ਰਿਹਾ। ਫਿਰ ਜਗਰਾਓਂ ਪੁਲ ਕੋਲ ਉਤਾਰ ਕੇ ਕਾਰ ਸਮੇਤ ਫਰਾਰ ਹੋ ਗਿਆ। ਬਦਮਾਸ਼ ਸੰਨੀ ਦੇ ਪਰਸ ’ਚ ਪਈ 1500 ਦੀ ਨਕਦੀ, ਆਈ ਫੋਨ, ਦੀਪ ਦੇ ਹੱਥ ਵਿਚ ਪਹਿਨੀਆਂ ਸੋਨੇ ਦੀਆਂ 3 ਮੁੰਦਰੀਆਂ, ਗਲੇ ’ਚ ਪਹਿਲੀ ਸੋਨੇ ਦੀ ਚੇਨ ਸਮੇਤ ਹੋਰ ਕੀਮਤੀ ਸਾਮਾਨ ਉਤਰਵਾ ਕੇ ਲੈ ਗਏ। ਦੀਪਾ ਸੜਕ ਕੰਢੇ ਖੜ੍ਹੀ ਹੋ ਕੇ ਰੋਣ ਲੱਗ ਪਈ ਤਾਂ ਉਸੇ ਸਮੇਂ ਮਦਦ ਲਈ ਰੁਕੇ ਰਾਹਗੀਰ ਦੇ ਮੋਬਾਇਲ ਤੋਂ ਆਪਣੇ ਪਿਤਾ ਨੂੰ ਫੋਨ ਕੀਤਾ, ਜੋ ਉਸ ਨੂੰ ਜਗਰਾਓਂ ਪੁਲ ਤੋਂ ਜਾ ਕੇ ਆਪਣੇ ਨਾਲ ਲੈ ਆਏ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਬਾਲਾਜੀ ਕਾਲੋਨੀ, ਕੋਹਾੜਾ ਰੋਡ ਤੋਂ 12 ਘੰਟਿਆਂ ਬਾਅਦ ਮਿਲੀ ਕਾਰ

ਜਾਂਚ ’ਚ ਜੁਟੀ ਪੁਲਸ ਨੂੰ ਉੁਸ ਸਮੇਂ ਕਾਮਯਾਬੀ ਲੱਗੀ, ਜਦੋਂ ਘਟਨਾ ਤੋਂ 12 ਘੰਟੇ ਬਾਅਦ ਕੋਹਾੜਾ ਰੋਡ ’ਤੇ ਪਿੰਡ ਸਾਹਬਾਣਾ ਨੇੜੇ ਬਾਲਾਜੀ ਕਾਲੋਨੀ ਵਿਚ ਇਕ ਖਾਲੀ ਪਲਾਟ ’ਚੋਂ ਕਾਰ ਬਰਾਮਦ ਹੋ ਗਈ। ਬਦਮਾਸ਼ ਕਾਰ ਉਸ ਜਗ੍ਹਾ ’ਤੇ ਖੜ੍ਹੀ ਕਰ ਕੇ ਫਰਾਰ ਹੋ ਗਏ। ਬਦਮਾਸ਼ਾਂ ਵੱਲੋਂ ਕਾਰ ਦੀਆਂ ਨੰਬਰ ਪਲੇਟਾਂ ਉਤਾਰ ਦਿੱਤੀਆਂ ਗਈਆਂ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


Anuradha

Content Editor

Related News