''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

Tuesday, Mar 05, 2024 - 04:19 AM (IST)

''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਮੰਡਿਆਣੀ ਦਾ ਇਕ ਪ੍ਰਵਾਸੀ ਪਰਿਵਾਰ ਜੋ ਇਟਲੀ ਤੋਂ ਆਇਆ ਹੋਇਆ ਹੈ, ਆਪਣੇ ਘਰ ਦਾ ਸਮਾਂ ਤੰਤਰਿਕ ਤੋਂ ਠੀਕ ਕਰਵਾਉਂਦਾ ਹੋਇਆ 20 ਤੋਲੇ ਸੋਨਾ ਅਤੇ 10 ਲੱਖ ਰੁਪਏ ਦੀ ਨਕਦੀ ਨੂੰ ਚੂਨਾ ਲਗਵਾ ਬੈਠਾ।

ਪੀੜਤ ਰਾਜਵਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਮੰਡਿਆਣੀ ਨੇ ਥਾਣਾ ਦਾਖਾ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਕਿ ਮੈਂ ਘਰੇਲੂ ਕੰਮ-ਕਾਰ ਕਰਦੀ ਹਾਂ ਅਤੇ ਇਟਲੀ ਤੋਂ ਆਈ ਹੋਈ ਹਾਂ। 17 ਫਰਵਰੀ ਨੂੰ ਮੇਰੇ ਘਰ ਦੀ ਰਿਪੇਅਰ ਲਈ ਸੋਹਣ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਢੱਟ ਮਿਸਤਰੀ ਨੂੰ ਲਗਾਇਆ ਹੋਇਆ ਸੀ, ਜਿਸ ਨਾਲ ਕਰਮਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਢੱਟ ਲੇਬਰ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਨੇਕ ਉਪਰਾਲਾ, ਹੁਣ ਬਾਲਘਰਾਂ 'ਚ ਰਹਿਣ ਵਾਲੇ ਬੱਚਿਆਂ ਨੂੰ ਕਰਵਾਏ ਜਾਣਗੇ ਕੰਪਿਊਟਰ ਕੋਰਸ

ਸਾਡੇ ਘਰ ਦੇ ਅੱਗੇ ਪਿੰਡ ਨੂੰ ਜਾਂਦੀ ਸੜਕ ’ਤੇ ਇਕ ਸਵਿਫਟ ਕਾਰ ਡਿਜ਼ਾਇਰ ਪੁਰਾਣਾ ਮਾਡਲ, ਜਿਸ ਦਾ ਨੰਬਰ ਉੱਤਰਾਖੰਡ ਦਾ ਲੱਗਿਆ ਹੋਇਆ ਸੀ, ਖੜ੍ਹੀ ਸੀ ਜਿਸ ’ਚ 5 ਵਿਅਕਤੀ ਸਵਾਰ ਸਨ, ਮਿਸਤਰੀਆਂ ਕੋਲ ਖੜ੍ਹੇ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਨੇ ਚਾਹ ਪੀਣ ਦੀ ਮੰਗ ਕੀਤੀ।

ਮੈਂ ਚਾਹ ਲੈਣ ਲਈ ਆਈ ਤਾਂ ਉਕਤ ਵਿਅਕਤੀ ਸਾਡੇ ਘਰ ਦੇ ਵਿਹੜੇ ਅੰਦਰ ਜਾ ਕੇ ਕੁਰਸੀਆਂ ’ਤੇ ਬੈਠ ਗਏ। ਗੱਲਾਂਬਾਤਾਂ ਦੌਰਾਨ ਇਕ-ਦੂਜੇ ਦਾ ਨਾਂ ਸਾਹਿਲ ਖਾਨ, ਜੁਗਨੂੰ ਪੰਡਿਤ, ਮੂਸਾ ਅਤੇ ਡਰਾਈਵਰ ਆਖ ਕੇ ਬੁਲਾ ਰਹੇ ਸਨ। ਸਾਹਿਲ ਖਾਨ ਨਾਂ ਦੇ ਵਿਅਕਤੀ ਨੇ ਕਿਹਾ ਕਿ ਮੈਂ ਕਾਲੇ ਇਲਮ ਦਾ ਮਾਹਿਰ ਹਾਂ। ਡੁਹਾਡੇ ਘਰ ਮਾੜਾ ਸਮਾਂ ਆਉਣ ਵਾਲਾ ਹੈ, ਜਿਸ ਕਰ ਕੇ ਮੈਂ ਤੁਹਾਡੇ ਘਰ ’ਚ ਹਵਨ ਕਰ ਕੇ ਘਰ ਕੀਲ ਦੇਵਾਂਗਾ, ਜੋ ਕੁਝ ਦੇਰ ਬਾਅਦ ਚਾਹ ਪੀ ਕੇ ਚਲੇ ਗਏ।

ਫਿਰ ਦੂਜੇ ਦਿਨ 18 ਫਰਵਰੀ ਨੂੰ ਸਾਹਿਲ ਖਾਨ, ਜੁਗਨੂੰ ਪੰਡਿਤ, ਮੂਸਾ ਸਾਡੇ ਘਰ ਆਏ ਜਿਨ੍ਹਾਂ ਨੇ ਪੂਜਾ ਲਈ ਹਵਨ ਸਮੱਗਰੀ ਲਿਖਾਈ ਤੇ ਚਲੇ ਗਏ। ਉਸ ਰਾਤ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਸਾਹਿਲ ਬੋਲਦਾ ਹਾਂ ਤੇ ਕੱਲ ਨੂੰ ਤੁਹਾਡੇ ਹਵਨ ਕਰਾਂਗੇ। ਤੁਸੀਂ ਸਮੱਗਰੀ ਲੈ ਕੇ ਆਏ ਕਿ ਨਹੀਂ? ਮੈਂ ਕਿਹਾ ਅਸੀਂ ਲੈ ਆਏ ਹਾਂ। 19 ਫਰਵਰੀ ਨੂੰ ਸਵੇਰੇ ਕਰੀਬ 9.30 ਵਜੇ ਸਾਰੇ ਸਾਡੇ ਘਰ ਆਏ ਅਤੇ ਹਵਨ ਕਰਨ ਲੱਗ ਪਏ।

ਇਹ ਵੀ ਪੜ੍ਹੋ- ਦਿੱਲੀ ਜਾਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਖੁੱਲ੍ਹਣ ਲੱਗੇ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਰਾਹ (ਵੀਡੀਓ)

ਸਾਹਿਲ ਖਾਨ ਵਗੈਰਾ ਨੇ ਪਹਿਲਾਂ ਤੋਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸਾਡੇ ਘਰ ਮਾਤਾ ਹੋਣ ਬਾਰੇ ਆਖਦੇ ਹੋਏ ਘਰ ’ਚ ਹਵਨ ਕਰਵਾਉਣ ਬਹਾਨੇ ਆਪਸ ’ਚ ਹਮ-ਮਸ਼ਵਰਾ ਹੋ ਕੇ ਸਾਨੂੰ ਨਸ਼ੀਲੀ ਚੀਜ਼ ਪਿਲਾ ਕੇ ਸੋਨੇ ਦੇ ਗਹਿਣੇ 20 ਤੋਲੇ ਅਤੇ 10 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ।

ਥਾਣਾ ਦਾਖਾ ਦੇ ਮੁਖੀ ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਪੀੜਤ ਰਾਜਵਿੰਦਰ ਕੌਰ ਦੇ ਬਿਆਨਾਂ ’ਤੇ ਸਾਹਿਲ ਖਾਨ, ਜੁਗਨੂੰ ਪੰਡਿਤ, ਮੂਸਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਜ਼ੇਰੇ ਧਾਰਾ 328, 379 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਮਹਿੰਦਰ ਸਿੰਘ ਕਰ ਰਹੇ ਹਨ। ਜਲਦ ਹੀ ਇਨ੍ਹਾਂ ਨੌਸਰਬਾਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News