ਸਿਹਤ ਮਹਿਕਮੇ ਦੀ ਵੱਡੀ ਕਾਰਵਾਈ: ਬਿਨਾਂ ਮਨਜ਼ੂਰੀ ਚੱਲ ਰਹੀ ਫ਼ੈਕਟਰੀ 'ਚੋਂ ਘਟੀਆ ਕੁਆਲਿਟੀ ਦਾ ਪਨੀਰ ਜ਼ਬਤ

11/10/2020 11:48:35 AM

ਭਵਾਨੀਗੜ੍ਹ (ਵਿਕਾਸ, ਸੰਜੀਵ): ਪਿਛਲੇ ਦਿਨੀਂ ਸ਼ਹਿਰ ਨੇੜੇ ਨਾਭਾ ਕੈਂਚੀਆਂ ਵਿਖੇ ਬਿਨਾਂ ਮਨਜ਼ੂਰੀ ਤੋਂ ਚੱਲ ਰਹੀ ਇਕ ਪਨੀਰ ਬਣਾਉਣ ਦੀ ਫੈਕਟਰੀ 'ਚ ਛਾਪੇਮਾਰੀ ਕਰ ਉੱਥੋਂ ਸਿਹਤ ਵਿਭਾਗ ਵਲੋਂ ਭਰੇ ਸੈਂਪਲਾਂ ਦੀ ਆਈ ਰਿਪੋਰਟ 'ਚ ਪਨੀਰ ਘਟੀਆ ਕੁਆਲਿਟੀ ਦਾ ਪਾਇਆ ਗਿਆ ਅਤੇ ਹੁਣ ਸਿਹਤ ਵਿਭਾਗ ਨੇ ਅਗਲੀ ਕਾਰਵਾਈ ਕਰਦਿਆਂ ਇਸ ਸਬੰਧੀ ਕੇਸ ਮਾਣਯੋਗ ਅਦਾਲਤ 'ਚ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ।
ਇਸ ਸਬੰਧੀ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਭਵਾਨੀਗੜ੍ਹ ਨੇੜੇ ਬਾਲਦ ਕੋਠੀ ਵਿਖੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ ਚੱਲ ਰਹੀ ਪਨੀਰ ਬਣਾਉਣ ਦੀ ਫੈਕਟਰੀ 'ਚ ਐੱਸ.ਡੀ.ਐੱਮ.ਅਤੇ ਡੀ. ਐੱਸ.ਪੀ. ਭਵਾਨੀਗੜ੍ਹ ਦੀ ਹਾਜ਼ਰੀ 'ਚ ਉਨ੍ਹਾਂ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਸੀ। ਵਿਭਾਗ ਮੁਤਾਬਕ ਫੈਕਟਰੀ‌ ਦੇ ਸੰਚਾਲਕਾਂ ਕੋਲ ਇਸ ਦੀ ਮਨਜ਼ੂਰੀ ਦਾ ਕੋਈ ਵੀ ਲਾਇਸੈਂਸ ਵਗੈਰਾ ਨਹੀਂ ਸੀ ਅਤੇ ਨਾ ਹੀ ਇਹ ਫੈਕਟਰੀ ਰਜਿਸਟਰਡ ਕਰਵਾਈ ਗਈ ਸੀ।

ਇਹ ਵੀ ਪੜ੍ਹੋ: ਇਕ ਦੂਜੇ ਨੂੰ ਭੰਡਣ ਦੀ ਬਜਾਏ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ: ਮਲੂਕਾ

ਇਸ ਤਰ੍ਹਾਂ ਨਾਲ ਨਾਜਾਇਜ਼ ਤੌਰ 'ਤੇ ਇਹ ਫੈਕਟਰੀ ਚਲਾ ਕੇ ਸਿਹਤ ਵਿਭਾਗ ਦੇ ਖ਼ੁਰਾਕ ਸੁਰੱਖਿਆ ਐਕਟ ਦੀ ਵੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ 'ਚੋਂ ਲਏ ਗਏ ਸੈਂਪਲਾਂ 'ਚੋਂ ਪਨੀਰ ਦੇ ਸੈਂਪਲਾਂ ਦੀ ਲੈਬਾਰਟਰੀ 'ਚ ਹੋਈ ਜਾਂਚ ਦੌਰਾਨ ਪਨੀਰ ਘਟੀਆ ਕੁਆਲਿਟੀ (ਸਬ ਸਟੈਂਡਰਡ) ਦਾ ਪਾਇਆ ਗਿਆ। ਜਿਸ ਸਬੰਧੀ ਵਿਭਾਗ ਵਲੋਂ ਅਦਾਲਤ 'ਚ ਕੇਸ ਦਾਇਰ ਕੀਤਾ ਜਾਵੇਗਾ।ਸੰਧੂ ਨੇ ਦੱਸਿਆ ਕਿ ਬਿਨਾਂ ਲਾਇਸੈਂਸ ਤੋਂ ਪਨੀਰ ਫੈਕਟਰੀ ਚਲਾਉਣ ਸਬੰਧੀ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਕੱਢਿਆ ਗਿਆ ਹੈ ਜਿਸ ਸਬੰਧੀ ਵਿਭਾਗ ਵੱਲੋਂ ਵੱਖਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਰਿਸ਼ਤੇ ਹੋਏ ਸ਼ਰਮਸਾਰ, ਕਲਯੁੱਗੀ ਪਿਓ ਵਲੋਂ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ


Shyna

Content Editor

Related News