ਭਾਕਿਯੂ ਨੇ ਸੂਬਾ ਸਰਕਾਰ ਤੇ ਸ਼ੈਲਰ ਮਾਲਕਾਂ ਖਿਲਾਫ ਲਾਇਆ ਧਰਨਾ
Sunday, Nov 04, 2018 - 04:43 AM (IST)

ਗੋਨਿਆਣਾ, (ਗੋਰਾ ਲਾਲ)- ਝੋਨੇ ਦੀ ਫਸਲ ਦੀ ਮੰਡੀਆਂ ’ਚ ਹੋ ਰਹੀ ਖੱਜਰ-ਖੁਆਰੀ, ਝੋਨੇ ਦੀ ਨਾਂ ਹੋ ਰਹੀ ਖਰੀਦ ਅਤੇ ਝੋਨੇ ਦੀ ਨਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੁਪੁਰ) ਯੂਨੀਅਨ ਬਲਾਕ ਬਠਿੰਡਾ ਵਲੋਂ ਯੂਨੀਅਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਜੀਦਾ ਦੀ ਅਗਵਾਈ ’ਚ ਅੱਜ ਐੱਨ. ਐੱਚ-54 ’ਤੇ ਪਿੰਡ ਹਰਰਾਏਪੁਰ ਕੋਲ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਸੈਲਰ ਮਾਲਕਾਂ ਖਿਲਾਫ਼ ਧਰਨਾ ਲਾ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਜੀਦਾ ਬਲਾਕ ਪ੍ਰਧਾਨ ਅਤੇ ਸੁਖਦਰਸ਼ਨ ਸਿੰਘ ਖੇਮੂਆਣਾ ਜ਼ਿਲਾ ਜਨਰਲ ਸੱਕਤਰ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਝੋਨਾਂ ਮੰਡੀਆਂ ’ਚ ਖੱਜਰ-ਖੁਆਰ ਹੋ ਰਿਹਾ ਹੈ। ਉਕਤ ਨੇ ਕਿਹਾ ਕਿ ਸਰਕਾਰ ਦੀ ਬਿਜਾਈ ਵਿਚ ਕੀਤੀ ਜਾਦੀ ਦੇਰੀ ਕਾਰਨ ਝੋਨੇ ਵਿਚ ਨਮੀ ਦੀ ਮਾਤਰਾ ਜਿਆਦਾ ਆਉਂਦੀ ਹੈ, ਜਿਸ ਕਰਕੇ ਸਰਕਾਰ ਅਤੇ ਸੈਲਰ ਵਾਲੇ ਮਾਲਕ ਝੋਨੇ ਦੀ ਖਰੀਦ ਕਰਨ ਤੋਂ ਕੰਨੀ ਕਤਰਾ ਰਹੇ ਹਨ ਅਤੇ ਜਿਆਦਾ ਨਮੀ ਵਾਲਾ ਝੋਨਾਂ ਬਿਨ੍ਹਾਂ ਖਰੀਦ ਤੋਂ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਦਾ ਹੈ, ਇਸ ਨਾਲ ਕਿਸਾਨ ਦੀ ਖੱਜਰ-ਖੁਆਰੀ ਬਹੁਤ ਜਿਆਦਾ ਹੋ ਰਹੀ ਹੈ। ਇਸ ਮੌਕੇ ਬੇਅੰਤ ਸਿੰਘ ਮਹਿਮਾ ਸਰਜਾ, ਕੁਲਵੰਤ ਸਿੰਘ ਨੇਹੀਆਂ ਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਭਿੰਦਰ ਸਿੰਘ ਕੋਠੇ ਸ਼ੰਧੂਆਂ ਵਾਲੇ, ਕੇਵਲ ਸਿੰਘ ਹਰਰਾਏਪੁਰ, ਅਰਸਬੀਰ ਸਿੰਘ, ਜਾਗਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਵਰਿੰਦਰਪਾਲ ਬੋਬੀ ਆਦਿ ਸ਼ਾਮਲ ਸਨ। ਇਸ ਧਰਨੇ ਦੀ ਭਿੰਨਕ ਪੈਂਦੇ ਹੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਗੋਨਿਆਣਾ ਪਹੁੰਚੇ ਜਿਨ੍ਹਾਂ ਨੇ ਕਿਸਾਨਾਂ ਨੂੰ ਵਿਸਵਾਸ ਦਿਵਾਇਆ ਕਿ ਝੋਨਾਂ ਮੰਡੀਆਂ ’ਚ ਪਹਿਲਾ ਪਿਆ ਕਿਸਾਨਾਂ ਦਾ ਝੋਨਾਂ ਬਿਨ੍ਹਾਂ ਕਿਸੇ ਦੇਰੀ ਦੇ ਜਲਦੀ ਹੀ ਚੱੁਕਿਆ ਜਾਵੇਗਾ ਅਤੇ ਝੋਨੇ ਦੀ ਨਮੀ ਦੀ ਮਾਤਰਾ 19 ਤੱਕ ਵੀ ਕਿਸਾਨਾਂ ਦਾ ਝੋਨਾ ਵਿਕੇਗਾ।