ਕਮਰੇ ''ਚ ਬੰਦੀ ਬਣਾ ਕੇ ਪਾਵਰਕਾਮ ਦੇ ਜੇ.ਈ. ਨਾਲ ਕੀਤੀ ਕੁੱਟ-ਮਾਰ

07/02/2019 7:22:30 PM

ਲੁਧਿਆਣਾ (ਕੁਲਵੰਤ/ਅਮਨ)— ਪਾਵਰਕਾਮ ਖਿਲਾਫ ਲੋਕਾਂ ਦਾ ਗੁੱਸਾ ਇਸ ਕਦਰ ਵਧ ਰਿਹਾ ਹੈ ਕਿ ਹੁਣ ਲੋਕ ਆਪਣਾ ਗੁੱਸਾ ਕਰਮਚਾਰੀਆਂ ਨਾਲ ਮਾਰਕੁੱਟ ਕਰਕੇ ਕੱਢਣ ਲੱਗੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਮੋਟਰ ਚੈੱਕ ਕਰਨ ਗਏ ਪਾਵਰਕਾਮ ਦੇ ਕੰਮ ਦੇ ਜੂਨੀਅਰ ਇੰਜੀ. ਨੂੰ ਕਮਰੇ 'ਚ ਬੰਦ ਕਰਕੇ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਨ ਤੇ ਉਸਦੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਇਕ ਦੋਸ਼ੀ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਪੁਲਸ ਪਵਾ ਪਿੰਡ, ਏਵਨਜੋਤ ਸਿੰਘ, ਪਲਵਿੰਦਰ ਸਿੰਘ ਅਤੇ 5 ਅਣਪਛਾਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਾਹਨੇਵਾਲ ਕਲਾਂ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ 30 ਜੂਨ ਨੂੰ ਲਗਭਗ 6 ਵਜੇ ਉਹ ਰੋਜ ਦੀ ਤਰ੍ਹਾਂ ਸਾਹਨੇਵਾਲ ਏਅਰਪੋਰਟ ਦੇ ਨੇੜੇ ਐੱਫ.ਸੀ.ਆਈ ਗੋਦਾਮ 'ਚ ਮੋਟਰਾਂ ਦੀ ਚੈਕਿੰਗ ਕਰਨ ਗਏ ਤਾਂ ਉਕਤ ਦੋਸ਼ੀਆਂ ਨੇ ਉਸਨੂੰ ਕਮਰੇ ਵਿਚ ਬੰਦ ਕਰਕੇ ਉਸਦੀ ਬੁਰੀ ਤਰਾਂ ਨਾਲ ਮਾਰਕੁੱਟ ਕਰਦਿਆਂ ਗਾਲ੍ਹਾਂ ਕੱਢੀਆਂ ਅਤੇ ਉਸਦੀ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ। ਜਿਸ 'ਤੇ ਉਸਨੇ ਆਪਣੇ ਸਹਿਕਰਮਚਾਰੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦਬਿਸ਼ ਦੇ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਨੂੰ ਬੰਧਨ ਮੁਕਤ ਕਰਵਾਇਆ ਅਤੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉਥੇ ਪੰਜਾਬ ਰਾਜ ਪਾਵਰ ਕੰਮ ਲਿਮਿ. ਦੇ ਸੀ.ਐੱਮ.ਡੀ ਬਲਦੇਵ ਸਿੰਘ ਸਰਾਂ ਨੇ ਹਿਦਾਇਤਾਂ ਜਾਰੀ ਕਰ ਰਿਹਾ ਹੈ ਕਿ ਕੇਂਦਰੀ ਜੋਨ ਅਤੇ ਫੋਕਲ ਪੁਆਇੰਟ ਮੰਡਲ ਦੇ ਉਪਭੋਗਤਾਵਾਂ ਦੇ ਬਿੱਲ ਘੱਟ ਕਰਨ ਬਾਰੇ ਅਤੇ ਪਾਵਰ ਕਾਮ ਨੂੰ ਘਾਟਾ ਪੈਣ ਦੀ ਫਰਾਡ ਰਿਪੋਰਟ 'ਤੇ ਜਾਂਚ ਕਰਵਾਈ ਹੈ। ਪੜਤਾਲ ਵਿਚ ਜਿਨਾਂ ਲੋਕਾਂ ਨੇ 7 ਨੰਬਰ ਨੂੰ ਉਪਭੋਗਤਾ ਜਿਨਾਂ ਦੇ ਮੀਟਰ ਬਿਨਾਂ ਜਾਬ ਆਰਡਰ ਦੇ ਫੋਕਲ ਪੁਆਇੰਟ ਤੋਂ ਮੰਡਲ ਸੈਪ ਸਿਸਟਮ ਵਿਚ ਕੋਡ ਨੰਬਰ ਵਰਤ ਕੇ ਬਦਲੇ ਗਏ ਹਨ। ਮੀਟਰਾਂ ਨੂੰ ਬਦਲਣ ਦੇ ਲਈ ਇੰਜੀ. ਗਗਨਦੀਪ ਸਿੰਘ ਅਤੇ ਯੂਨਿਟ 2 ਦੇ ਜੂਨੀਅਰ ਅਤੇ ਕਲਰਕ ਪਰਮਜੀਤ ਸਿੰਘ ਉਪਭੋਗਤਾ ਕਲਰਕ ਦੇ ਆਈ.ਡੀ ਅਤੇ ਪਾਸਵਰਡ ਬਦਲ ਕੇ ਬਿਨਾਂ ਜਾਬ ਆਰਡਰ ਦੇ ਬਦਲਣ ਦੇ ਲਈ ਜਿੰਮੇਵਾਰ ਪਾਏ ਗਏ ਹਨ ਆਈ.ਟੀ ਵਿੰਗ ਨੇ 1512 ਨੰਬਰ ਉਪਭੋਗਤਾਵਾਂ ਦੀ ਇਸ ਤਰਾਂ ਦੀ ਇਕ ਲਿਸਟ ਭੇਜੀ ਹੈ। ਇਨਾਂ ਸਾਰੇ ਕੇਸਾਂ ਦੀ ਜਾਂਚ ਕਰਨ ਦਾ ਵਿਭਾਗ ਨੇ ਫੈਸਲਾ ਲਿਆ ਹੈ ਜੋ ਬਿਨਾਂ ਜਾਬ ਆਰਡਰ ਦੇ ਬਦਲੇ ਗਏ। ਦੋਵੇਂ ਪਾਵਰਕਾਮ ਅਧਿਕਾਰੀਆਂ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਕੇ ਹੈਡ ਕਵਾਟਰ ਬਠਿੰਡਾ ਮੇਂਫਿਕਸ ਕਰ ਦਿੱਤਾ ਹੈ ਤਾਂ ਕਿ ਮੰਡਲ ਦੇ ਤਹਿਤ ਆਉਣ ਵਾਲੇ ਕਿਸੇ ਵੀ ਰਿਕਾਰਡ ਨਾਲ ਛੇੜਛਾੜ ਨਾ ਕੀਤੀ ਜਾਵੇ। ਉਨਾਂ ਨੇ ਜੇ.ਈ 'ਤੇ ਹਮਲੇ ਦੀ ਸਖਤ ਨਿੰਦਾ ਕਰਕੇ ਪੁਲਸ ਤੋਂ ਸਖਤ ਕਾਰਵਾਈ ਕਰਨ ਨੂੰ ਵੀ ਕਿਹਾ ਹੈ।


 


KamalJeet Singh

Content Editor

Related News