ਨੌਜਵਾਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ 'ਤੇ ਪਰਿਵਾਰ ਨੇ ਲਾਇਆ ਧਰਨਾ

01/21/2019 3:48:53 PM

ਬਠਿੰਡਾ (ਅਮਿਤ)— ਡੇਢ ਮਹੀਨਾ ਪਹਿਲਾਂ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੇ ਮਾਮਲੇ 'ਚ ਅੱਜ ਪਿੰਡ ਨੰਗਲ ਖੁਰਦ ਦੇ ਲੋਕਾਂ ਨੇ ਥਾਣਾ ਸਿਵਲ ਲਾਈਨ ਦੇ ਬਾਹਰ ਧਰਨਾ ਲਾ ਕੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਨੰਗਲ ਖੁਰਦ ਦਾ ਸ਼ਪਿੰਦਰ ਸਿੰਘ ਇਥੇ ਆਈਲੈਟਸ ਦੀ ਕੋਚਿੰਗ ਲੈ ਰਿਹਾ ਸੀ ਅਤੇ ਅਜੀਤ ਰੋਡ ਦੇ ਇਕ ਪੀ. ਜੀ. 'ਚ ਰਹਿੰਦਾ ਸੀ। ਬੀਤੀ 7 ਦਸੰਬਰ ਨੂੰ ਇਕ ਲੜਕੀ ਨੇ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਿੱਤੀ ਕਿ ਸ਼ਪਿੰਦਰ ਸਿੰਘ ਉਸ ਨਾਲ ਛੇੜਛਾੜ ਕਰਦਾ ਹੈ, ਜਿਸ 'ਤੇ ਪੁਲਸ ਨੇ ਉਕਤ ਨੂੰ ਥਾਣੇ 'ਚ ਬੁਲਾ ਲਿਆ ਤੇ ਉਸਦੀ ਕੁੱਟ-ਮਾਰ ਕੀਤੀ ਗਈ। ਅਗਲੇ ਦਿਨ 8 ਦਸੰਬਰ ਨੂੰ ਸ਼ਪਿੰਦਰ ਸਿੰਘ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਸ਼ਪਿੰਦਰ  ਦੇ ਪਿਤਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਲੜਕੀ ਨੇ ਸ਼ਪਿੰਦਰ  ਵਿਰੁੱਧ ਝੂਠੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਥਾਣੇ ਬੁਲਾ ਕੇ ਹੱਦੋਂ ਵੱਧ ਜ਼ਲੀਲ ਕੀਤਾ ਤੇ ਉਸ ਨੂੰ ਥੱਪੜ ਮਾਰੇ। ਇਸੇ ਕਾਰਨ ਉਸਨੇ ਅਗਲੇ ਦਿਨ ਖੁਦਕੁਸ਼ੀ ਕਰ ਲਈ ਪਰ ਪੁਲਸ ਨੇ ਇਸ ਖੁਦਕੁਸ਼ੀ ਸੰਬੰਧੀ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਤੇ ਨਾ ਹੀ ਕੋਈ ਕਾਰਵਾਈ ਕੀਤੀ।  ਇਸ ਕਰ ਕੇ  ਉਹ ਧਰਨਾ ਦੇਣ ਲਈ ਮਜਬੂਰ ਹੋ ਗਏ ਹਨ। ਜੇਕਰ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਚੈਨ ਨਾਲ ਨਹੀਂ ਬੈਠਣਗੇ। ਬਾਅਦ ਦੁਪਹਿਰ ਡੀ. ਐੱਸ. ਪੀ. ਕਰਨਸ਼ੇਰ ਸਿੰਘ ਵੱਲੋਂ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

ਕੀ ਕਹਿੰਦੇ ਹਨ ਡੀ. ਐੱਸ. ਪੀ. :
-ਡੀ. ਐੱਸ. ਪੀ. ਕਰਨਸ਼ੇਰ  ਦਾ ਕਹਿਣਾ ਹੈ ਕਿ ਨੌਜਵਾਨ ਦਾ ਖੁਦਕੁਸ਼ੀ ਕਰਨਾ ਦੁਖਦਾਇਕ ਸੀ, ਜਿਸ ਵਾਸਤੇ ਕੋਈ ਨਾ ਕੋਈ ਤਾਂ ਜ਼ਿੰਮੇਵਾਰ ਹੈ। ਇਸ ਲਈ ਕਾਨੂੰਨੀ ਕਾਰਵਾਈ  ਕੀਤੀ ਜਾਵੇਗੀ। ਉਹ ਰੇਲਵੇ ਪੁਲਸ ਦੀ ਜਾਂਚ ਰਿਪੋਰਟ ਉਡੀਕ ਰਹੇ ਹਨ। ਫਿਰ ਪੁਲਸ ਦੀ ਜਾਂਚ ਵੀ ਸਾਹਮਣੇ ਰੱਖੀ ਜਾਵੇਗੀ ਜਿਨ੍ਹਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


cherry

Content Editor

Related News