ਕੈਪਟਨ ਦੀਆਂ ਬੋਲੀਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਇਆ 'ਮੋਦੀ ਮਿਰਜ਼ਾ'

03/14/2019 8:55:18 PM

ਬਠਿੰਡਾ(ਵੈੱਬ ਡੈਸਕ)— ਲੋਕ ਸਭਾ ਚੋਣਾਂ ਦਾ ਆਗਾਜ਼ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਭਾਂਤ-ਭਾਂਤ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਹੀ ਉਚੀ ਹੇਕ ਵਿਚ ਗਾਇਆ 'ਮਿਰਜ਼ਾ' ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਰ ਰਿਹਾ ਹੈ। ਮਿਰਜ਼ੇ ਦੀ ਤਰਜ਼ 'ਚ ਗਾਇਆ ਹੋਣ ਕਰਕੇ ਇਸ ਨੂੰ 'ਮੋਦੀ ਮਿਰਜ਼ਾ' ਦਾ ਨਾਂ ਦਿੱਤਾ ਹੈ। ਇਹ ਗੀਤ ਗਾਉਣ ਵਾਲੀ ਕੁੜੀ ਅਤੇ ਉਸ ਦੇ ਨਾਲ ਡਫਲੀ ਵਜਾਉਣ ਵਾਲੇ ਮੁੰਡੇ ਦੇ ਕੱਪੜਿਆਂ ਨੂੰ ਦੇਖ ਕੇ ਉਹ ਕਿਸੇ ਨਾਟਕ ਮੰਡਲੀ ਟੀਮ ਦੇ ਮੈਂਬਰ ਲੱਗਦੇ ਹਨ।

ਇਸ ਮਿਰਜ਼ੇ ਰਾਹੀਂ ਗਾਉਣ ਵਾਲੀ ਲੜਕੀ ਨੇ ਮੋਦੀ ਸਰਕਾਰ ਦੇ ਕਾਰਜਕਾਲ ਦੀਆਂ ਨਾਕਾਮੀਆਂ ਨੂੰ ਆਪਣੇ ਗੀਤ ਵਿਚ ਪਰੋਇਆ ਹੈ। ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਇਸ ਗੀਤ ਦੀ ਸ਼ਲਾਘਾ ਕੀਤੀ ਗਈ ਹੈ। ਗੀਤ ਵਿਚ ਕਾਲੇ ਧਨ, ਕਿਸਾਨ ਖੁਦਕੁਸ਼ੀਆਂ ਸਮੇਤ ਬੇਰੁਜ਼ਗਾਰੀ ਅਤੇ ਹੋਰ ਕਾਫੀ ਮੁੱਦਿਆਂ 'ਤੇ ਕਰਾਰੀ ਚੋਟ ਕੀਤੀ ਗਈ ਹੈ। ਗੀਤ ਦੀ ਸ਼ੁਰੂਆਤ ਸਿਆਸੀ ਧਿਰਾਂ ਵੱਲੋਂ ਵੋਟਾਂ ਸਮੇਂ ਕੀਤੇ ਜਾਂਦੇ ਵਾਅਦਿਆਂ ਦਾ ਜ਼ਿਕਰ ਕਰਦਿਆਂ ਆਮ ਲੋਕਾਂ ਦਾ ਕੋਈ ਹਾਲ ਨਾ ਪੁੱਛਣ ਦੀ ਗੱਲ ਆਖੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਕਿੰਨਰਾਂ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋਈ ਸੀ, ਜਿਸ ਵਿਚ ਕਿੰਨਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਮਿਹਣੇ 'ਤੇ ਮਿਹਣੇ ਮਾਰਦੇ ਨਾਜ਼ਰ ਆ ਰਹੇ ਹਨ। ਕਿੰਨਰ ਗੀਤਾਂ ਰਾਹੀਂ ਪੰਜਾਬ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਬਿਜਲੀ ਦੇ ਬਿੱਲਾਂ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਤੰਜ ਕੱਸਦੇ ਹੋਏ ਇਹ ਆਖ ਰਹੇ ਹਨ ਕਿ 'ਕੈਪਟਨ ਨੂੰ ਵੋਟ ਨਾ ਪਾਊਂਗੀ, ਮੇਰਾ ਦਿਲ ਘਬਰਾਵੇ'।


cherry

Content Editor

Related News