ਪੰਜਾਬ 'ਚ ਨਰਮੇ ਦੀ ਖੇਤੀ 'ਤੇ ਸੰਕਟ, ਕਿਸਾਨਾਂ ਨੇ ਸਰਕਾਰ ਕੋਲ ਲਾਈ ਇਹ ਗੁਹਾਰ (ਵੀਡੀਓ)

Tuesday, Oct 01, 2019 - 03:32 PM (IST)

ਬਠਿੰਡਾ (ਅਮਿਤ ਸ਼ਰਮਾ) : ਮਾਲਵਾ ਨਰਮਾ ਪੱਟੀ ਕਰਕੇ ਮਸ਼ਹੂਰ ਰਿਹਾ ਹੈ ਪਰ ਨਰਮੇ ਦੀ ਖੇਤੀ ਤੋਂ ਕਿਸਾਨਾਂ ਦਾ ਮੌਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਨਰਮੇ ਦਾ ਚੰਗਾ ਮੁੱਲ ਨਾ ਮਿਲਣ ਕਾਰਨ ਅਤੇ ਫਸਲਾਂ 'ਤੇ ਖਰਚ ਜ਼ਿਆਦਾ ਵੱਧਣ ਕਾਰਨ ਕਿਸਾਨ ਘਾਟੇ ਵਿਚ ਜਾ ਰਹੇ ਹਨ। ਕਿਸਾਨਾਂ ਵੱਲੋਂ ਸਰਕਾਰ ਤੋਂ ਨਰਮੇ ਦਾ ਮੁੱਲ ਵਧਾਉਣ ਦੀ ਮੰਗ ਕੀਤੀ ਗਈ ਹੈ।

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਨਰਮਾ ਇਸ ਵਾਰ 5000 ਤੋਂ 5500 ਦੇ ਵਿਚਕਾਰ ਵਿੱਕ ਰਿਹਾ ਹੈ, ਜੋ ਕਿ ਬਹੁਤ ਜ਼ਿਆਦਾ ਘੱਟ ਹੈ, ਇਸ ਨਾਲ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਨਰਮੇ ਦਾ ਮੁੱਲ 7000-7500 ਹੋਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਰਮਾ ਬਿਲਕੁੱਲ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਜੋ ਨਰਮੇ ਦਾ ਰਕਬਾ ਘੱਟ ਹੋਇਆ ਹੈ ਉਸ ਦਾ ਮੁੱਖ ਕਾਰਨ ਇਹੀ ਹੈ।


author

cherry

Content Editor

Related News