ਸਰਹਿੰਦ ਨਹਿਰ ''ਚ ਜ਼ਿੰਦਗੀ ਨਾਲ ਮਖੌਲਾਂ ਕਰ ਰਹੇ ਹਨ ਨਾਬਾਲਗ
Monday, Jul 08, 2019 - 05:02 PM (IST)

ਬਠਿੰਡਾ (ਅਮਿਤ ਸ਼ਰਮਾ) : ਨਹਿਰ ਵਿਚ ਨਹਾਉਣ ਦੌਰਾਨ ਕਈ ਲੋਕਾਂ ਨਾਲ ਹਾਦਸੇ ਵਾਪਰ ਚੁੱਕੇ ਹਨ। ਇੱਥੋਂ ਤੱਕ ਕਿ ਕਈ ਲੋਕਾਂ ਦੀ ਜਾਨ ਵੀ ਚੁੱਕੀ ਹੈ ਪਰ ਫਿਰ ਵੀ ਲੋਕ ਅਜਿਹੀਆਂ ਘਟਨਾਵਾਂ ਤੋਂ ਕੁੱਝ ਨਹੀਂ ਸਿੱਖਦੇ, ਜਿਸ ਦੇ ਚੱਲਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਨਹਿਰਾਂ ਵਿਚ ਆਮ ਹੀ ਨਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਗਰਮੀ ਤੋਂ ਰਾਹਤ ਪਾਉਣ ਲਈ ਬਠਿੰਡਾ ਦੀ ਸਰਹਿੰਦ ਨਹਿਰ 'ਤੇ ਵੀ ਰੋਜ਼ਾਨਾ ਕਈ ਨਾਬਾਲਗ ਬੱਚੇ ਨਹਾਉਣ ਲਈ ਜਾਂਦੇ ਹਨ। ਇਨ੍ਹਾਂ ਬੱਚਿਆਂ ਦੇ ਕੱਦ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਨਹਿਰ ਕਾਫੀ ਜ਼ਿਆਦਾ ਡੂੰਘੀ ਹੈ। ਇਸ ਵਿਚ ਬੱਚੇ ਡੁੱਬ ਵੀ ਸਕਦੇ ਹਨ ਪਰ ਇਸ ਦੇ ਬਾਵਜੂਦ ਬੱਚੇ ਆਪਣੀ ਜਾਨ ਖਤਰੇ ਵਿਚ ਪਾ ਕੇ ਨਹਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਤਾਂ ਇੱਥੇ ਵੱਡੀ ਗਿਣਤੀ ਵਿਚ ਬੱਚੇ ਅਤੇ ਵੱਡੇ ਨਹਾਉਣ ਲਈ ਆਉਂਦੇ ਹਨ ਪਰ ਪ੍ਰਸ਼ਾਸਨ ਵੱਲੋਂ ਨਹਿਰ 'ਤੇ ਨਹਾਉਣ ਤੋਂ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਪ੍ਰਸ਼ਾਸਨ ਨੂੰ ਕੋਈ ਘਟਨਾ ਵਾਪਰਨ ਤੋਂ ਪਹਿਲਾਂ ਹੀ ਲੋਕਾਂ ਨੂੰ ਨਹਿਰਾਂ 'ਤੇ ਨਹਾਉਣ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।