ਠੰਡੀਆਂ ਹਵਾਵਾਂ ਨੇ ਠਾਰੇ ਲੋਕ, -1.0 ਡਿਗਰੀ ਤੱਕ ਪਹੁੰਚਿਆ ਬਠਿੰਡਾ ਦਾ ਤਾਪਮਾਨ

01/18/2023 11:50:58 AM

ਬਠਿੰਡਾ (ਸੁਖਵਿੰਦਰ) : ਪੂਰਾ ਦਿਨ ਧੁੱਪ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲ ਰਹੀ। ਠੰਡੀਆਂ ਹਵਾਵਾਂ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪਿਛਲੇ 3-4 ਦਿਨਾਂ ਤੋਂ ਨਿਕਲ ਰਹੀ ਚੰਗੀ ਧੁੱਪ ਵੀ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਦਿਵਾ ਸਕੀ। ਮੌਸਮ ਵਿਭਾਗ ਵੱਲੋਂ ਬਠਿੰਡਾ ਦਾ ਤਾਪਮਾਨ -1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਨਾਂ ਸ਼ੱਕ ਕੁਝ ਸਮਾਜਿਕ ਸੰਸਥਾਵਾਂ ਇਨ੍ਹਾਂ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਲੋਕ ਠੰਡ ਦਾ ਸ਼ਿਕਾਰ ਹੋ ਰਹੇ ਹਨ। ਲਗਾਤਾਰ ਠੰਡੀਆਂ ਹਵਾਵਾਂ ਲੋਕਾਂ ਨੂੰ ਅੰਦਰ ਲੁਕਣ ਲਈ ਮਜਬੂਰ ਕਰ ਰਹੀਆਂ ਹਨ। ਲੋਕਾਂ ਨੂੰ ਬੇਸ਼ੱਕ ਸੰਘਣੀ ਧੁੰਦ ਤੋਂ ਰਾਹਤ ਮਿਲੀ ਹੋਵੇ ਪਰ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤਕ ਮੌਸਮ ਠੰਡਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਤੀ ਨੇ ਪਤਨੀ ਨਾਲ ਕਮਾਇਆ ਧ੍ਰੋਹ, ਦੋਸਤਾਂ ਨੂੰ ਬੁਲਾ ਆਪ ਕਰਵਾਇਆ ਗੈਂਗਰੇਪ

ਕਿਸਾਨ ਵੀ ਠੰਡ ਤੋਂ ਪ੍ਰੇਸ਼ਾਨ

ਜਿੱਥੇ ਲੋਕ ਠੰਡ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਕੋਹਰੇ ਨੇ ਫ਼ਸਲਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਖ਼ਾਸ ਕਰ ਕੇ ਆਲੂ ਅਤੇ ਸਰ੍ਹੋਂ ਉਤਪਾਦਕਾਂ ਦੇ ਚਿਹਰਿਆਂ ’ਤੇ ਚਿੰਤਾ ਛਾਈ ਹੋਈ ਹੈ। ਧੁੰਦ ਕਾਰਨ ਆਲੂ ਅਤੇ ਸਰ੍ਹੋਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਛੋਲਿਆਂ ਅਤੇ ਹੋਰ ਹਰੀਆਂ ਸਬਜ਼ੀਆਂ ਦੀ ਫ਼ਸਲ ਨੂੰ ਵੀ ਕੋਹਰੇ ਨੇ ਨੁਕਸਾਨ ਪਹੁੰਚਾਇਆ ਹੈ। ਲਗਾਤਾਰ ਪੈ ਰਹੇ ਕੋਹਰੇ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 15 ਸਾਲਾ ਮੁੰਡੇ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News