8 ਮਹੀਨਆਿਂ ਤੋਂ ਗੁੰਮਸ਼ੁਦਾ ਬੱਚੀ ਨੂੰ ਕੀਤਾ ਪਰਿਵਾਰ ਹਵਾਲੇ

06/27/2019 12:26:54 PM

ਬਠਿੰਡਾ (ਬਲਵਿੰਦਰ) : ਜ਼ਿਲਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਕ ਬੱਚੀ ਜਿਸ ਦੀ ਉਮਰ ਲਗਭਗ 6-7 ਸਾਲ 23 ਜੂਨ ਨੂੰ ਰਾਮਪੁਰਾ ਰੇਲਵੇ ਸ਼ਟੇਸ਼ਨ ਦੇ ਮਾਲ ਗੋਦਾਮ ਕੋਲੋਂ ਸਹਾਰਾ ਜਨ ਸੇਵਾ ਸੋਸਾਇਟੀ ਨੂੰ ਲਾਵਾਰਸ ਮਿਲੀ ਸੀ। ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਇਸ ਬੱਚੀ ਨੂੰ ਉਨ੍ਹਾਂ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਗੁੰਮਸ਼ੁਦਾ ਬੱਚੀ ਪਟਿਆਲਾ ਦੀ ਰਹਿਣ ਵਾਲੀ ਹੈ, ਜੋ ਕਿ ਪਿਛਲੇ 8 ਮਹੀਨਿਆਂ ਤੋਂ ਗੁੰਮਸ਼ੁਦਾ ਸੀ। ਬੱਚੀ ਦੇ ਮਾਪਿਆਂ ਨੇ ਉਸ ਦੀ ਗੁੰਮਸ਼ੁਦਾ ਸਬੰਧੀ ਐੱਫ. ਆਈ. ਆਰ. ਥਾਣਾ ਸਦਰ ਪਟਿਆਲਾ ਵਿਖੇ ਦਰਜ ਕਰਵਾਈ ਗਈ ਸੀ। ਅੱਜ ਬੱਚੀ ਦੇ ਮਾਤਾ-ਪਿਤਾ ਬੱਚੀ ਨੂੰ ਲੈਣ ਲਈ ਦਫ਼ਤਰ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਵਿਖੇ ਹਾਜ਼ਰ ਹੋਏ। ਮਾਪਿਆਂ ਵੱਲੋਂ ਇੱਥੇ ਦੱਸਿਆ ਗਿਆ ਕਿ ਬੱਚੀ ਦਾ ਅਸਲ ਨਾਂ ਜੋਤੀ ਹੈ। ਇਹ ਬੱਚੀ ਮਾਨਸਕ ਤੌਰ 'ਤੇ ਕਮਜ਼ੋਰ ਹੋਣ ਕਾਰਣ ਘਰ ਤੋਂ ਖੇਡਦੀ-ਖੇਡਦੀ ਕਿਤੇ ਬਾਹਰ ਚਲੀ ਗਈ ਅਤੇ ਵਾਪਸ ਨਹੀਂ ਆਈ। ਪਰਿਵਾਰ ਵੱਲੋਂ ਬੱਚੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਬੱਚੀ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਮਿਲੀ।

ਇਸ ਮੌਕੇ ਬੱਚੀ ਦੇ ਮਾਤਾ-ਪਿਤਾ, ਚੇਅਰਮੈਨ ਬਾਲ ਭਲਾਈ ਕਮੇਟੀ, ਡਾ. ਸ਼ਿਵ ਦੱਤ ਗੁਪਤਾ ਅਤੇ ਮੈਡਮ ਫੁਲਿੰਦਰਪ੍ਰੀਤ, ਜ਼ਿਲਾ ਬਾਲ ਸੁਰੱਖਿਆ ਦਫਤਰ ਵਲੋਂ ਰਾਜਵਿੰਦਰ ਸਿੰਘ, ਬੇਅੰਤ ਕੌਰ, ਖੁਸ਼ਦੀਪ ਸਿੰਘ, ਚੇਤਨ ਸ਼ਰਮਾ, ਗਗਨਦੀਪ ਗਰਗ, ਰਜਨੀ, ਰਛਪਾਲ ਸਿੰਘ ਅਤੇ ਸੰਦੀਪ ਕੌਰ ਹਾਜ਼ਰ ਸਨ।


cherry

Content Editor

Related News