ਕਾਂਗਰਸੀ ਕੌਂਸਲਰ ''ਤੇ ਲੱਗੇ ਸਫਾਈ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੇ ਦੋਸ਼

Tuesday, Sep 17, 2019 - 02:26 PM (IST)

ਕਾਂਗਰਸੀ ਕੌਂਸਲਰ ''ਤੇ ਲੱਗੇ ਸਫਾਈ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੇ ਦੋਸ਼

ਬਠਿੰਡਾ (ਅਮਿਤ ਸ਼ਰਮਾ) : ਕਾਂਗਰਸੀ ਕੌਂਸਲਰ 'ਤੇ ਸਵੱਛ ਭਾਰਤ ਮੁਹਿੰਮ ਅਧੀਨ ਗਲੀ-ਗਲੀ ਜਾ ਕੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਸਫਾਈ ਕਰਮਚਾਰੀਆਂ ਵੱਲੋਂ ਥਾਣਾ ਸਿਵਲ ਲਾਈਨ ਦੇ ਬਾਹਰ ਕਾਂਗਰਸੀ ਕੌਂਸਲਰ ਰਾਜੂ ਸਰਾ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸਫਾਈ ਕਰਮਚਾਰੀ ਯੂਨੀਅਨ ਦੇ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਬੀਤੇ ਦਿਨ ਰਾਤ ਦੇ 9 ਵਜੇ ਦੇ ਕਰੀਬ ਕੌਂਸਲਰ ਰਾਜੂ ਸਰਾ ਨੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਟਿੱਪਰ ਦੀ ਚਾਬੀ ਵੀ ਖੋਹ ਲਈ। ਇਸ ਤੋਂ ਬਾਅਦ ਉਹ ਪ੍ਰੀਤ ਨਗਰ ਵਿਚ ਸਥਿਤ ਕਬਾੜੀਏ ਦੀ ਦੁਕਾਨ 'ਤੇ ਗਏ ਅਤੇ ਉਸ ਦੇ ਦਰਵਾਜ਼ੇ ਨੂੰ ਲੱਤਾਂ ਮਾਰੀਆਂ ਅਤੇ ਉਸ ਨੂੰ ਵੀ ਗਾਲ੍ਹਾਂ ਕੱਢੀਆਂ। ਸਫਾਈ ਕਰਮਚਾਰੀਆਂ ਨੇ ਰਾਜੂ ਸਰਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


author

cherry

Content Editor

Related News