ਹੈਰੋਇਨ ਸਮੇਤ ਬਦਮਾਸ਼ ਅਮਨਾ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ

10/05/2019 5:20:10 PM

ਬਠਿੰਡਾ (ਵਰਮਾ) : ਜ਼ਿਲਾ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਪੁਲਸ ਨੇ ਬਦਮਾਸ਼ ਵਿਕੀ ਗੌਂਡਰ ਦੇ ਸਾਥੀ ਬਦਮਾਸ਼ ਅਮਨਦੀਪ ਸਿੰਘ ਅਮਨਾ ਅਤੇ ਉਸ ਦੇ ਸਾਥੀ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵੇਂ ਦੋਸ਼ੀ ਦਿੱਲੀ ਤੋਂ ਉਕਤ ਹੈਰੋਇਨ ਲੈ ਕੇ ਟਰੇਨ ਦੇ ਜ਼ਰੀਏ ਬਠਿੰਡਾ ਪੁੱਜੇ ਸੀ।

ਸ਼ੁੱਕਰਵਾਰ ਸਵੇਰੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਨਜ਼ਦੀਕ ਮਾਲ ਗੋਦਾਮ ਰੋਡ ਤੋਂ ਬਦਮਾਸ਼ ਅਮਨਾ ਅਤੇ ਉਸ ਦੇ ਸਾਥੀ ਨੂੰ ਹਿਰਾਸਤ 'ਚ ਲੈ ਕੇ ਹੈਰੋਇਨ ਬਰਾਮਦ ਕੀਤੀ, ਜਿਨ੍ਹਾਂ ਖਿਲਾਫ਼ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਪਿੰਡ ਗੰਗਾ ਖਿਲਾਫ਼ ਰਾਜਸਥਾਨ 'ਚ ਬੈਂਕ ਡਕੈਤੀ ਦੇ 3 ਮਾਮਲੇ ਦਰਜ ਹਨ, ਜਦਕਿ ਪੰਜਾਬ 'ਚ ਲੁੱਟ-ਖੋਹ, ਹੱਤਿਆ ਅਸਲਾ ਐਕਟ ਸਮੇਤ ਵੱਖ-ਵੱਖ ਮਾਮਲੇ ਦਰਜ ਹਨ। ਦਸੰਬਰ 2017 'ਚ ਪਿੰਡ ਗੁਲਾਬਗੜ੍ਹ 'ਚ ਮਾਰੇ ਬਦਮਾਸ਼ਾਂ ਨਾਲ ਮਿਲ ਕੇ ਦੋਸ਼ੀ ਅਮਨਾ ਨੇ ਰਾਜਸਥਾਨ ਪੀਲੀਬੰਗਾ 'ਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਦਕਿ ਉਸ ਦੇ ਸਾਥੀ ਲੱਖਾ 'ਤੇ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ।

ਸੀ. ਆਈ. ਏ.-2 ਇੰਚਾਰਜ ਐੱਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਏ. ਐੱਸ. ਆਈ. ਅਮਰਿੰਦਰ ਸਿੰਘ ਦੀ ਟੀਮ ਰੇਲਵੇ ਸਟੇਸ਼ਨ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰੇਲਵੇ ਸਟੇਸ਼ਨ ਨਾਲ ਮਿਲ ਕੇ ਮਾਲ ਗੋਦਾਮ ਵਾਲੀ ਸਾਈਡ ਜਾ ਰਹੇ ਦੋਸ਼ੀ ਅਮਨਦੀਪ ਸਿੰਘ ਉਰਫ ਅਮਨਾ ਤੇ ਉਸ ਦਾ ਸਾਥੀ ਲਖਵਿੰਦਰ ਸਿੰਘ ਉਰਫ ਲੱਖਾ ਪੁਲਸ ਟੀਮ ਨੂੰ ਦੇਖ ਕੇ ਘਬਰਾ ਗਏ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਟੀਮ ਨੇ ਸ਼ੱਕ ਹੋਣ 'ਤੇ ਮੌਕੇ 'ਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਕਰੀਬ 150 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਨ੍ਹਾਂ ਖਿਲਾਫ਼ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ। ਐੱਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਹੈਰੋਇਨ ਉਹ ਦਿੱਲੀ ਤੋਂ ਲੈ ਕੇ ਆਏ ਸੀ। ਫੜੇ ਗਏ ਦੋਵੇਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।


cherry

Content Editor

Related News