ਮਾਮਲਾ ਵਿਦਿਆਰਥੀ ਦੀ ਮੌਤ ਦਾ: ਸਕੂਲ ਪ੍ਰਿੰਸੀਪਲ, ਟੀਚਰ ਅਤੇ ਮੈਨੇਜਮੈਂਟ ਕਮੇਟੀ ਮੈਂਬਰਾਂ ਖਿਲਾਫ ਕੇਸ ਦਰਜ

12/10/2019 5:30:22 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਭਦੌੜ ਵਿਖੇ ਗੋਲੀ ਲੱਗਣ ਨਾਲ ਬੱਚੇ ਦੀ ਮੌਤ ਹੋਣ 'ਤੇ ਸਕੂਲ ਦੇ ਪ੍ਰਿੰਸੀਪਲ, ਟੀਚਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਪੁਲਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਰਬਜੀਤ ਸਿੰਘ ਜ਼ਿਲਾ ਸਿੱਖਿਆ ਅਫਸਰ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ 4 ਦਸੰਬਰ ਨੂੰ ਲਾਲਾ ਲਾਜਪਤ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਭਦੌੜ 'ਚ ਕੈਂਪਸ ਦੌਰਾਨ ਦੂਜੀ ਕਲਾਸ ਦੇ ਵਿਦਿਆਰਥੀ ਜਸਵੀਰ ਸਿੰਘ ਪੁੱਤਰ ਬਲਕਰਨ ਸਿੰਘ ਵਾਸੀ ਭਦੌੜ ਪਿਕਨਿਕ ਦੌਰਾਨ ਗਨ ਨਾਲ ਗੁਬਾਰੇ ਫੋੜਨ ਸਮੇਂ ਲਾਈਨ 'ਚੋਂ ਬਾਹਰ ਨਿਕਲ ਕੇ ਸਾਹਮਣੇ ਆ ਗਿਆ, ਜਿਸ ਕਾਰਣ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਿਸ 'ਤੇ ਪੜਤਾਲੀਆ ਅਫਸਰ ਵੱਲੋਂ ਸੇਫਟੀ ਦੀ ਘਾਟ, ਮਨਜ਼ੂਰੀ ਨਾ ਲੈਣਾ ਅਤੇ ਪ੍ਰਬੰਧਕੀ ਅਣਗਹਿਲੀ ਸਿੱਧ ਹੋਣ 'ਤੇ ਸਕੂਲ ਪ੍ਰਿੰ. ਸਨੇਹ ਲਤਾ, ਟੀਚਰ ਅਮਨ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News