ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕਰਾਉਣ ਲਈ ਲੱਗਾ ਧਰਨਾ 8ਵੇਂ ਦਿਨ ''ਚ ਦਾਖਲ

10/07/2019 4:37:15 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਜ਼ਿਲਾ ਜੇਲ ਬਰਨਾਲਾ ਦੇ ਗੇਟ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 8ਵੇਂ ਦਿਨ ਅੱਜ ਹਜ਼ਾਰਾਂ ਦੀ ਗਿਣਤੀ ਔਰਤ ਕਾਰਕੁੰਨ ਸ਼ਾਮਲ ਹੋਈਆਂ। ਅੱਜ ਦੇ ਸਮਾਗ਼ਮ ਦੀ ਪ੍ਰਧਾਨਗੀ ਔਰਤ ਆਗੂਆਂ ਹਰਿੰਦਰ ਬਿੰਦੂ, ਪਰਮਜੀਤ ਕੌਰ ਸ਼ਹਿਣਾ, ਹਰਪ੍ਰੀਤ ਕੌਰ ਜੇਠੂਕੇ ਆਦਿ ਨੇ ਕੀਤੀ।

ਇਸ ਮੌਕੇ ਔਰਤ ਬੁਲਾਰਿਆਂ ਪ੍ਰੇਮਪਾਲ ਕੌਰ, ਪਰਦੀਪ ਕੌਰ ਧਨੇਰ, ਮਨਪ੍ਰੀਤ ਕੌਰ ਆਦਿ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਚਾਹੇ ਹੀ ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ ਪਰ ਅਣਖੀ ਲੋਕਾਂ ਨੇ ਇਸ ਵਡੇਰੇ ਚੈਲੰਜ ਨੂੰ ਕਬੂਲ ਕਰਕੇ ਲੋਕ ਸੰਘਰਸ਼ਾਂ ਦਾ ਪਿੜ ਮੱਲ ਲਿਆ ਹੈ। ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ 1 ਘੰਟੇ ਲਈ ਜੇਲ ਦਾ ਘਿਰਾਓ ਕੀਤਾ ਗਿਆ। ਹਾਕਮਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਦਾ ਘੇਰਾ ਵਿਸ਼ਾਲ ਵੀ ਹੁੰਦਾ ਜਾਵੇਗਾ ਅਤੇ ਤਿੱਖਾ ਵੀ ਹੋਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਕੱਲ•ਦੁਸਹਿਰਾ ਪੱਕੇ ਮੋਰਚੇ ਵਿਚ ਹੀ ਮਨਾਇਆ ਜਾਵੇਗਾ ਤੇ ਬਦੀ ਖ਼ਿਲਾਫ਼ ਨੇਕੀ ਦੀ ਅਸਲ ਜੰਗ ਤੇਜ਼ ਕਰਨ ਦਾ ਅਹਿਦ ਕੀਤਾ ਜਾਵੇਗਾ। ਅੱਜ ਦਾ ਸਮੁੱਚਾ ਸਮਾਗ਼ਮ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ ਆਦਿ ਦੀ ਅਗਵਾਈ ਵਿਚ ਚੱਲਿਆ।


cherry

Content Editor

Related News