ਲਸਾੜਾ ਡ੍ਰੇਨ ਬਰਸਾਤੀ ਪਾਣੀ ਕਾਰਨ ਹੋਇਆ ਓਵਰਫਲੋ, ਕਿਸਾਨਾਂ ਦੀ ਉੱਡੀ ਨੀਂਦ

Sunday, Aug 18, 2019 - 06:01 PM (IST)

ਲਸਾੜਾ ਡ੍ਰੇਨ ਬਰਸਾਤੀ ਪਾਣੀ ਕਾਰਨ ਹੋਇਆ ਓਵਰਫਲੋ, ਕਿਸਾਨਾਂ ਦੀ ਉੱਡੀ ਨੀਂਦ

ਬਰਨਾਲਾ (ਪੁਨੀਤ) - ਪੰਜਾਬ 'ਚ ਪਏ ਕੁਝ ਘੰਟਿਆਂ ਦੇ ਮੀਂਹ ਨੇ ਜਿੱਥੇ ਸ਼ਹਿਰ ਦੀ ਤਸਵੀਰ ਵਿਗਾੜ ਕੇ ਰੱਖ ਦਿੱਤੀ ਹੈ, ਉਥੇ ਹੀ ਬਰਸਾਤ ਨੇ ਬਰਨਾਲਾ ਦੇ ਹਾਲਾਤ ਵੀ ਖਰਾਬ ਕਰ ਦਿੱਤੇ ਹਨ। ਦੱਸ ਦੇਈਏ ਕਿ ਪੰਜਾਬ ਦੇ ਖੰਨਾ ਤੋਂ ਇਕ ਡ੍ਰੇਨ ਪੰਜਾਬ ਦੇ ਕਈ ਜ਼ਿਲਿਆਂ ਤੋਂ ਹੁੰਦੀ ਹੋਈ ਡੱਬਵਾਲੀ ਤੱਕ ਜਾਂਦੀ ਹੈ ਅਤੇ ਫਿਰ ਇਹ ਡ੍ਰੇਨ ਬਰਨਾਲਾ ਦੇ ਕਈ ਪਿੰਡਾਂ 'ਚੋਂ ਦੀ ਗੁਜ਼ਰਦੀ ਹੋਈ ਹੋਰ ਥਾਵਾਂ 'ਤੇ ਜਾਂਦੀ ਹੈ। ਡ੍ਰੇਨ ਦਾ ਪਾਣੀ ਬਰਸਾਤੀ ਪਾਣੀ ਕਾਰਨ ਓਵਰਫਲੋ ਹੋ ਕੇ ਖਤਰੇ ਦੇ ਲੈਵਲ ਤੱਕ ਆ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਨੀਂਦ ਉੱਡ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਲਸਾੜਾ ਡ੍ਰੇਨ ਬਰਸਾਤੀ ਪਾਣੀ ਕਾਰਨ ਓਵਰਫਲੋ ਹੋ ਚੁੱਕੀ ਹੈ, ਜਿਸ ਦਾ ਲੈਵਲ ਸਾਡੇ ਖੇਤਾਂ ਦੇ ਬਰਾਮਦ ਆ ਚੁੱਕਾ ਹੈ। ਜੇਕਰ ਇਸੇ ਤਰ੍ਹਾਂ ਮੁੜ ਬਰਸਾਤ ਹੋਈ ਤਾਂ ਡ੍ਰੇਨ ਦਾ ਸਾਰਾ ਪਾਣੀ ਉਨ੍ਹਾਂ ਦੇ ਖੇਤਾਂ 'ਚ ਦਾਖਲ ਹੋ ਜਾਵੇਗਾ। ਅਜਿਹਾ ਹੋਣ ਕਾਰਨ ਸਾਡੇ ਖੇਤਾਂ ਦੇ ਨਾਲ-ਨਾਲ ਘਰਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਨੂੰ ਡ੍ਰੇਨ ਦੀ ਸਾਫ-ਸਫਾਈ ਕਰਵਾਉਣ ਲਈ ਕਹਿ ਰਹੇ ਸਨ, ਕਿਉਂਕਿ ਇਸ ਦੇ ਅੰਦਰ ਗੰਦਗੀ ਦਾ ਢੇਰ ਲੱਗਾ ਹੋਇਆ ਹੈ। ਇਸ ਸਮੱਸਿਆ ਦੇ ਸਬੰਧ 'ਚ ਜਦੋਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਸਗੋਂ ਫੋਨ 'ਤੇ ਹੀ ਕੰਮ ਕਰਨ ਦਾ ਕਹਿ ਦਿੱਤਾ।


author

rajwinder kaur

Content Editor

Related News