ਢਾਈ ਕਿਲੋਗ੍ਰਾਮ ਭੁੱਕੀ ਅਤੇ 506 ਬੋਤਲਾਂ ਸ਼ਰਾਬ ਬਰਾਮਦ, 4 ਗ੍ਰਿਫਤਾਰ

09/27/2019 3:45:19 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ ਪੁਲਸ ਨੇ ਚਾਰ ਵੱਖ-ਵੱਖ ਕੇਸਾਂ 'ਚ ਢਾਈ ਕਿਲੋਗ੍ਰਾਮ ਭੁੱਕੀ ਅਤੇ 506 ਬੋਤਲਾਂ ਸ਼ਰਾਬ ਬਰਾਮਦ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਤਿੰਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਬਰਨਾਲਾ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਮੁਖਬਰੀ ਦੇ ਆਧਾਰ 'ਤੇ ਬਾਹੱਦ ਪਿੰਡ ਸੰਘੇੜਾ ਵਿਖੇ ਰੇਡ ਕਰ ਕੇ ਦੋਸ਼ੀਆਨ ਜਗਸੀਰ ਸਿੰਘ ਅਤੇ ਕੁਲਵੰਤ ਸਿੰਘ ਵਾਸੀਆਨ ਸੰਘੇੜਾ ਨੂੰ ਢਾਈ ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ।

ਇਸੇ ਤਰ੍ਹਾਂ ਐਕਸਾਈਜ਼ ਸੈੱਲ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਗਸ਼ਤ ਦੌਰਾਨ ਬਾਹੱਦ ਬੱਸ ਸਟੈਂਡ ਮੌੜ ਨਾਭਾ ਤੋਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਦੋਸ਼ੀਆਨ ਗੁਲਾਬ ਸਿੰਘ, ਲਵਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵਾਸੀਆਨ ਸੁਖਪੁਰਾ ਦੀ ਕਾਰ 'ਚੋਂ 40 ਪੇਟੀਆਂ (480 ਬੋਤਲਾਂ) ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀਆਂ ਜਦੋਂਕਿ ਤਿੰਨੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਇਕ ਹੋਰ ਮਾਮਲੇ 'ਚ ਥਾਣਾ ਮਹਿਲ ਕਲਾਂ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਗਸ਼ਤ ਦੌਰਾਨ ਬਾਹੱਦ ਮਹਿਲ ਕਲਾਂ ਤੋਂ ਪਿੰਡ ਗੰਗੋਹਰ ਵੱਲ ਜਾਂਦਿਆਂ ਦੋਸ਼ੀ ਰਾਜੂ ਸਿੰਘ ਵਾਸੀ ਗੰਗੋਹਰ ਨੂੰ 20 ਬੋਤਲਾਂ ਸ਼ਰਾਬ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਗਸ਼ਤ ਦੌਰਾਨ ਬਾਹੱਦ ਪਿੰਡ ਮਾਂਗੇਵਾਲ ਤੋਂ ਦੋਸ਼ੀ ਮਨਪ੍ਰੀਤ ਸਿੰਘ ਵਾਸੀ ਮਾਂਗੇਵਾਲ ਨੂੰ 6 ਬੋਤਲਾਂ ਸ਼ਰਾਬ ਤੇ ਸਕੂਟਰ ਸਮੇਤ ਗ੍ਰਿਫਤਾਰ ਕੀਤਾ।


cherry

Content Editor

Related News