ਦਿੱਲੀ ਤੋਂ ਲਿਆ ਕੇ ਵੇਚਦਾ ਸੀ ਪਾਬੰਦੀਸ਼ੁਦਾ ਟੀਕੇ, ਕਾਬੂ
Monday, Oct 08, 2018 - 06:20 AM (IST)
ਚੰਡੀਗਡ਼੍ਹ, (ਸੁਸ਼ੀਲ)- ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਸੈਕਟਰ-25 ਵਿਚ ਨਾਕਾ ਲਾ ਕੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੈਕਟਰ-25 ਨਿਵਾਸੀ ਵਿਕਰਮ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 12 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਸੈਕਟਰ-11 ਥਾਣਾ ਪੁਲਸ ਨੇ ਵਿਕਰਮ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ।
ਸੈਕਟਰ-11 ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-25 ਨਿਵਾਸੀ ਵਿਕਰਮ ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਮੋਰੀ ਗੇਟ ਕੋਲ ਨਾਕਾ ਲਾ ਕੇ ਉਸ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ’ਚ ਉਸਨੇ ਦੱਸਿਆ ਕਿ ਉਹ ਦਿੱਲੀ ਤੋਂ ਟੀਕੇ ਲਿਆ ਕੇ ਕਾਲੋਨੀਆਂ ’ਚ ਸਪਲਾਈ ਕਰਦਾ ਸੀ।
