ਧਰਨੇ ਦੌਰਾਨ ਕਾਂਗਰਸ ਦੇ ਝੰਡਿਆਂ ਦਾ ਕਿਸਾਨਾਂ ਨੇ ਕੀਤਾ ਵਿਰੋਧ, ਸਥਿਤੀ ਹੋਈ ਤਣਾਪੂਰਨ

09/25/2020 5:18:19 PM

ਬਾਘਾ ਪੁਰਾਣਾ (ਰਾਕੇਸ਼): ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਕਿਸਾਨ ਜਥੇਬੰਦੀਆਂ ਅਤੇ ਕਾਂਗਰਸ ਪਾਰਟੀ ਮੇਂਨ ਚੌਂਕ 'ਚ ਧਰਨਾ ਦੇਣ ਲਈ ਇੱਕਠੀਆਂ ਹੋਈਆਂ। ਇਸ ਦੌਰਾਨ ਕਾਂਗਰਸ ਪਾਰਟੀ ਦੇ ਝੰਡਿਆਂ ਨੂੰ ਦੇਖ ਕੇ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ, ਜਿਸ ਨੂੰ ਮੌਕੇ 'ਤੇ ਮੌਜੂਦ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਪਾਸੇ ਹਟਾ ਦਿੱਤਾ ਕਿਉਂਕਿ ਇਹ ਧਰਨਾ ਖੇਤੀ ਬਿੱੱਲਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਰੱਖਿਆ ਗਿਆ ਸੀ। ਜਿਸ ਦਾ ਸਮਰਥਨ ਕਾਂਗਰਸ ਪਾਰਟੀ ਵਲੋਂ ਵੀ ਕੀਤਾ ਗਿਆ ਸੀ ਪਰ ਕਿਸਾਨ ਜਥੇਬੰਦੀਆਂ ਵਲੋਂ ਕੁਝ ਮਾਮਲਿਆਂ ਨੂੰ ਲੈ ਕੇ ਕਾਂਗਰਸ ਕਾਰਕੁਨਾਂ ਨਾਲ ਖਿੱਚੋ-ਤਾਣੀ ਕੀਤੀ ਗਈ ਅਤੇ ਦੋਵੇਂ ਧਿਰਾਂ ਇਕ ਦੂਜੇ ਦਾ ਵਿਰੋਧ ਕਰਦੀਆਂ ਆਹਮੋ-ਸਾਹਮਣੇ ਹੋ ਗਈਆਂ। ਇਸ ਨਾਲ ਹਾਲਾਤ ਇਕ ਦਮ ਬੇਕਾਬੂ ਵਾਲੀ ਸਥਿਤੀ 'ਚ ਆ ਗਏ। ਜਿਵੇਂ-ਜਿਵੇਂ ਕਾਂਗਰਸ ਪਾਰਟੀ ਦੇ ਕਾਰਕੁਨਾਂ ਅਤੇ ਕਿਸਾਨ ਆੜ੍ਹਤੀ ਜਥੇਬੰਦੀਆਂ ਦੇ ਵਰਕਰਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਤਾਂ ਮਾਹੌਲ ਵਿਗੜਦਾ ਗਿਆ ਅਤੇ ਕਾਂਗਰਸ ਨੇਤਾ ਕਮਲਜੀਤ ਬਰਾੜ ਅਤੇ ਕਿਸਾਨ ਆਗੂਆਂ ਵਿਚਕਾਰ ਝੜਪ ਹੋ ਗਈ। 

ਇਹ ਵੀ ਪੜ੍ਹੋ : 1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ

ਮੇਂਨ ਚੌਂਕ 'ਚ ਹਾਲਾਤ ਜਿਵੇਂ ਹੀ ਵਿਗੜਨ ਲੱਗੇ ਤਾਂ ਐੱਸ.ਪੀ. ਹਰਿੰਦਰ ਸਿੰਘ ਮੋਗਾ, ਡੀ.ਐੱਸ.ਪੀ ਜਸਬਿੰਦਰ ਸਿੰਘ, ਐੱਸ.ਡੀ.ਐੱਮ. ਸਵਰਨਜੀਤ ਕੌਰ, ਥਾਣਾ ਮੁਖੀ ਹਰਮਨਜੀਤ ਸਿੰਘ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਮੌਕੇ 'ਤੇ ਪਹੁੰਚ ਗਏ ਪਰ ਮਾਹੌਲ ਬੇਕਾਬੂ ਹੁੰਦਾ ਗਿਆ। ਜਿਉਂ ਹੀ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਮੋਗਾ ਅਤੇ ਐੱਸ.ਪੀ. ਹਰਿੰਦਰ ਸਿੰਘ ਪਾਸ ਪੁੱਜਾ ਤਾਂ ਉਨ੍ਹਾਂ ਨੇ ਸਖ਼ਤ ਕਾਰਵਾਈ ਕਰਦਿਆਂ ਕੁਝ ਪਲਾਂ ਅੰਦਰ ਹੀ ਫੋਰਸ ਨੂੰ ਭੇਜ ਦਿੱਤਾ ਗਿਆ ਅਤੇ ਪੁਲਸ ਨੇ ਧਰਨੇ ਅੰਦਰ ਵੜਕੇ ਮੋਰਚੇ ਸੰਭਾਲ ਲਏ ਅਤੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਕੇ ਵਿਚਕਾਰ 'ਚ ਲਾਈਨ ਖਿੱਚ ਦਿੱਤੀ। 

ਇਹ ਵੀ ਪੜ੍ਹੋ :ਜਿਸ ਖ਼ਾਤਰ ਛੱਡੇ ਮਾਪੇ ਉਸ ਦੇ ਕਿਸੇ ਹੋਰ ਨਾਲ ਸਬੰਧਾਂ ਨੂੰ ਬਰਦਾਸ਼ਤ ਨਾ ਕਰ ਸਕਿਆ ਪਤੀ, ਕੀਤਾ ਖ਼ੌਫ਼ਨਾਕ ਕਾਰਾ


Baljeet Kaur

Content Editor

Related News