ਖੇਤੀ ਕਾਨੂੰਨਾਂ ਦਾ ਪੱਖ ਪੂਰਦੀਆਂ ਹਰਸਿਮਰਤ ਅਤੇ ਸੁਖਬੀਰ ਬਾਦਲ ਦੀਆਂ ਵੀਡੀਓਜ਼ ਚਰਚਾ ’ਚ

12/26/2020 10:22:54 AM

ਬਾਘਾ ਪੁਰਾਣਾ (ਚਟਾਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਦੋ ਵੱਖੋ-ਵੱਖਰੀਆਂ ਵੀਡੀਓਜ਼ ਹੁਣ ਮੁੜ ਤੋਂ ਸੋਸ਼ਲ ਮੀਡੀਆ ਉਪਰ ਪੂਰੀ ਚਰਚਾ ’ਚ ਹਨ। ਸੁਖਬੀਰ ਬਾਦਲ ਆਪਣੀ ਵੀਡੀਓ ’ਚ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਧਰਨਿਆਂ ਉਪਰ ਕਿਸਾਨ ਨਕਸਲਬਾੜੀ ਹਨ ਅਤੇ ਉਹ ਕਿਸਾਨ ਹੀ ਨਹੀਂ ਹਨ ਜਦਕਿ ਬੀਬਾ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਂਦੀ ਸੁਣਾਈ ਦਿੰਦੀ ਹੈ। 

ਇਹ ਵੀ ਪੜ੍ਹੋ –  ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਬੀਬਾ ਜੀ ਖੇਤੀ ਕਾਨੂੰਨਾਂ ਦੀ ਹਿੱਕ ਠੋਕਵੀਂ ਵਕਾਲਤ ਕਰਦੇ ਕਹਿ ਰਹੇ ਹਨ ਕਿ ਇਸ ’ਚ ਅਜਿਹਾ ਕੁਝ ਵੀ ਨਹੀਂ ਜੋ ਕਿਸਾਨਾਂ ਦੇ ਹਿੱਤਾਂ ’ਚ ਨਾ ਹੋਵੇ ਸਗੋਂ ਇਹ ਕਾਨੂੰਨ ਤਾਂ ਕਿਸਾਨਾਂ ਨੂੰ ਆਜ਼ਾਦ ਕਰਦੇ ਹਨ ਕਿ ਉਹ ਆਪਣੀ ਫ਼ਸਲ ਜਿਥੇ ਢਾਹੁਣ ਉਥੇ ਹੀ ਵੇਚ ਸਕਦੇ ਹਨ। ਹਰਸਿਮਰਤ ਕੌਰ ਬਾਦਲ ਆਪਣੀ ਵੀਡੀਓ ਤਕਰੀਰ ’ਚ ਮੋਦੀ ਸਰਕਾਰ ਦੇ ਫ਼ੈਸਲਿਆਂ ਨੂੰ ਕਿਸਾਨ ਹਿਤੂ ਕਹਿੰਦੀ ਸੁਣਾਈ ਦੇ ਰਹੇ ਹਨ ਜਦਕਿ ਉਹ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਖੇਤੀ ਕਾਨੂੰਨਾਂ ਦੇ ਕੀਤੇ ਜਾ ਰਹੇ ਵਿਰੋਧ ਨੂੰ ਰਾਜਨੀਤਿਕ ਸ਼ੋਸ਼ੇਬਾਜ਼ੀ ਦੱਸ ਰਹੇ ਹਨ। ਹਰਸਿਮਰਤ ਕੌਰ ਬਾਦਲ ਇਹ ਗੱਲ ਵਾਰ-ਵਾਰ ਦੁਹਰਾਉਂਦੇ ਹਨ ਕਿ ਮੋਦੀ ਸਰਕਾਰ ਦਾ ਐੱਮ. ਐੱਸ. ਪੀ. ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ ਅਤੇ ਖੇਤੀ ਕਾਨੂੰਨਾਂ ’ਚ ਅਜਿਹੀ ਕੋਈ ਮੱਦ ਹੀ ਨਹੀਂ ਜੋ ਘੱਟੋ-ਘੱਟ ਕੀਮਤ ਦੇ ਖ਼ਾਤਮੇ ਵੱਲ ਇਸ਼ਾਰਾ ਤੱਕ ਵੀ ਕਰਦੀ ਹੋਵੇ। ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੂੰ ਉਹ ਜੰਮ ਕੇ ਕੋਸਦੇ ਦਿੱਸ ਰਹੇ ਹਨ, ਉਕਤ ਦੋਹਾਂ ਵੱਡੇ ਆਗੂਆਂ ਦੀਆਂ ਵੀਡੀਓਜ਼ ਦਾ ਹੋ ਰਿਹਾ ਪ੍ਰਸਾਰ ਲੋਕਾਂ ਦੇ ਮੂੰਹਾਂ ’ਚ ਉਂਗਲਾਂ ਪਿਆ ਰਿਹਾ ਹੈ।

 ਇਹ ਵੀ ਪੜ੍ਹੋ – ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ

ਕਿਸਾਨਾਂ, ਕਾਂਗਰਸੀ ਆਗੂਆਂ ਅਤੇ ‘ਆਪ’ ਦੇ ਆਗੂਆਂ ਅਤੇ ਆਮ ਵਰਕਰਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਇਸ ਨੀਤੀ ਨੂੰ ਦੋਗਲੀ ਨੀਤੀ ਵਜੋਂ ਤੱਕਿਆ ਜਾ ਰਿਹਾ ਹੈ, ਜਿਸ ਦਾ ਕਾਰਣ ਸਪੱਸ਼ਟ ਹੈ ਕਿ ਅਕਾਲੀ ਦਲ ਦੇ ਦੋਨੋਂ ਵੱਡੇ ਆਗੂ ਅਤੇ ਹੇਠਲੇ ਆਗੂ ਇੰਨੀ ਦਿਨÄ ਕਿਸਾਨਾਂ ਦੇ ਸੰਘਰਸ਼ ਨੂੰ ਹੁਣ ਹੱਕੀ ਸੰਘਰਸ਼ ਦਰਸਾ ਰਹੇ ਹਨ।


Baljeet Kaur

Content Editor

Related News