''ਖਰਾਬ ਮੌਸਮ ਦੌਰਾਨ ਮੰਡੀਆਂ ''ਚ ਰੁਲ ਰਹੀ ਫਸਲ ਦਾ ਆਖਰ ਕੌਣ ਜਿੰਮੇਵਾਰ''

11/07/2019 6:06:19 PM

ਸ੍ਰੀ ਮੁਕਤਸਰ ਸਾਹਿਬ (ਰਿਣੀ) - ਬੀਤੀ ਸ਼ਾਮ ਤੋਂ ਪੰਜਾਬ ਭਰ ਦੇ ਕਈ ਥਾਵਾਂ 'ਤੇ ਪੈ ਰਹੇ ਮੀਂਹ ਨਾਲ ਜਿਥੇ ਠੰਡ ਹੋ ਗਈ ਹੈ, ਉਥੇ ਹੀ ਮੰਡੀਆਂ 'ਚ ਬੈਠੇ ਕਿਸਾਨ ਫਿਕਰਾਂ 'ਚ ਪੈ ਗਏ ਹਨ। ਪੰਜਾਬ ਸਰਕਾਰ ਵਲੋਂ ਮੰਡੀਆਂ 'ਚ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਫੂਕ ਮੀਂਹ ਨੇ ਕੱਢ ਦਿੱਤੀ ਹੈ। ਇਸੇ ਤਰ੍ਹਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਪਏ ਮੀਂਹ ਤੇ ਚੱਲੇ ਝੱਖੜ ਨੇ ਵੱਖ-ਵੱਖ ਦਾਣਾ ਮੰਡੀਆਂ 'ਚ ਫਸਲ ਲੈ ਕੇ ਬੈਠੇ ਕਿਸਾਨਾਂ ਨੂੰ ਸੋਚਾਂ 'ਚ ਪਾ ਦਿੱਤਾ ਹੈ। ਅਚਾਨਕ ਪਏ ਮੀਂਹ ਕਾਰਨ ਮੰਡੀਆਂ 'ਚ ਪਈ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਬਚਾਉਣ ਲਈ ਕਿਸਾਨ ਆਪ ਤਰਲੋਮੱਛੀ ਹੋ ਰਿਹਾ ਹੈ, ਕਿਉਂਕਿ ਜੇਕਰ ਇਹ ਫਸਲ ਗਿੱਲੀ ਹੋ ਗਈ ਤਾਂ ਇਸ 'ਚ ਨਮੀ ਦੀ ਮਾਤਰਾ ਵੱਧ ਜਾਵੇਗੀ, ਜਿਸ ਨੂੰ ਸਬੰਧਿਤ ਅਧਿਕਾਰੀ ਖਰੀਦ ਕਰਨ ਤੋਂ ਗੁਰੇਜ਼ ਕਰਨ ਲੱਗਦੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਚਾਨਕ ਪਏ ਮੀਂਹ ਕਾਰਨ ਮੰਡੀਆਂ 'ਚ ਪਈ ਉਨ੍ਹਾਂ ਦੀ ਝੋਨੇ ਦੀ ਫਸਲ ਗਿੱਲੀ ਹੋ ਰਹੀ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਜੇਕਰ ਮੰਨੀ ਜਾਵੇ ਤਾਂ ਉਨ੍ਹਾਂ ਵਲੋਂ ਮੰਡੀਆਂ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਇਨ੍ਹਾਂ ਪੁਖਤਾ ਪ੍ਰਬੰਧਾਂ ਦੇ ਜ਼ਮੀਨੀ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ।


rajwinder kaur

Content Editor

Related News