ਕਾਰ ਤੇ ਟਰੱਕ ਵਿਚਕਾਰ ਹੋਏ ਭਿਆਨਕ ਹਾਦਸੇ ’ਚ ਸਹਾਇਕ ਥਾਣੇਦਾਰ ਦੀ ਮੌਤ

Tuesday, Apr 20, 2021 - 11:48 AM (IST)

ਕਾਰ ਤੇ ਟਰੱਕ ਵਿਚਕਾਰ ਹੋਏ ਭਿਆਨਕ ਹਾਦਸੇ ’ਚ ਸਹਾਇਕ ਥਾਣੇਦਾਰ ਦੀ ਮੌਤ

ਤਪਾ ਮੰਡੀ (ਸ਼ਾਮ, ਗਰਗ)-ਸੋਮਵਾਰ ਦੀ ਰਾਤ ਤਕਰੀਬਨ 10 ਵਜੇ ਤਪਾ-ਢਿੱਲਵਾਂ ਰੋਡ ਯੂਨੀਵਰਸਿਟੀ ਮੋੜ ’ਤੇ ਟਰੱਕ ਅਤੇ ਕਾਰ ਵਿਚਕਾਰ ਹੋਏ ਭਿਆਨਕ ਹਾਦਸੇ ’ਚ ਸਹਾਇਕ ਥਾਣੇਦਾਰ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਵ੍ਹੀਕਲਾਂ ਦੇ ਪਰਖਚੇ ਉੱਡ ਗਏ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

PunjabKesari

ਜਾਣਕਾਰੀ ਅਨੁਸਾਰ ਤਪਾ ਥਾਣੇ ’ਚ ਤਾਇਨਾਤ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਧਾਲੀਵਾਲ,  ਜੋ ਰਾਤ 10 ਵਜੇ ਆਪਣੀ ਕਾਰ ’ਤੇ ਸ਼ਹਿਣਾ ਜਾ ਰਿਹਾ ਸੀ ਤਾਂ ਢਿੱਲਵਾਂ ਰੋਡ ’ਤੇ ਪੱਖੋ ਕੈਂਚੀਆਂ ਸਾਈਡ ਤੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨਾਲ ਸਿੱਧੀ ਟੱਕਰ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਤਾਂ ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਦਿੱਤੀ ਤਾਂ ਉਨ੍ਹਾਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ।

PunjabKesari

ਇਸ ਹਾਦਸੇ ਸਬੰਧੀ ਪਤਾ ਲੱਗਣ ’ਤੇ ਡੀ. ਐੱਸ. ਪੀ. ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਤਪਾ ਜਗਜੀਤ ਸਿੰਘ ਘੁਮਾਣ ਅਤੇ ਪਰਿਵਾਰਕ ਮੈਂਬਰ ਪਹੁੰਚ ਗਏ। ਡਾਕਟਰਾਂ ਦੀ ਟੀਮ ਨੇ ਗੰਭੀਰ ਰੂਪ ’ਚ ਜ਼ਖ਼ਮੀ ਦਾ ਇਲਾਜ ਕਰਨ ਉਪਰੰਤ ਹੋਰ ਹਸਪਤਾਲ ’ਚ ਰੈਫਰ ਕਰ ਦਿੱਤਾ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਥਾਣੇਦਾਰ ਗੁਰਦੀਪ ਸਿੰਘ ਧਾਲੀਵਾਲ ਰਸਤੇ ’ਚ ਦਮ ਤੋੜ ਗਿਆ। ਤਪਾ ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਚਾਲਕ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News