ਦਿਲ ਦਾ ਦੌਰਾ ਪੈਣ ਨਾਲ ਏ.ਐੱਸ.ਆਈ. ਦੀ ਮੌਤ

12/07/2019 1:30:34 PM

ਮੋਗਾ (ਸੰਜੀਵ)—ਕੱਲ੍ਹ ਰਾਤ ਪੀ.ਸੀ.ਆਰ 'ਤੇ ਤਾਇਨਾਤ ਥਾਣੇਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਹਸਪਤਾਲ ਤੋਂ ਗੁਪਤ ਸੂਚਨਾ ਮੁਤਾਬਕ ਨਛਤਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੋਗਾ ਕੱਲ੍ਹ ਰਾਤ ਡਿਊਟੀ ਖਤਮ ਹੋਣ 'ਤੇ ਆਪਣੇ ਘਰ ਪਹੁੰਚਿਆ ਤਾਂ ਅਚਾਨਕ ਉਸ ਨੂੰ ਘਬਰਾਹਟ ਹੋਈ, ਜਿਸ 'ਤੇ ਪਰਿਵਾਰ ਵਾਲੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਰਿਵਾਰ ਵਾਲਿਆਂ ਵਲੋਂ ਰੋਕਣ ਦੇ ਬਾਵਜੂਦ ਪੁਲਸ ਨੇ ਸਰਕਾਰੀ ਹਸਪਤਾਲ 'ਚ ਪੋਸਟਮਾਰਟ ਕਰਵਾਇਆ। ਥਾਣਾ ਸਿਟੀ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।


Shyna

Content Editor

Related News