ਅਸ਼ੀਸ਼ ਪਟਵਾਰੀ ਤੇ ਕੰਮ-ਕਾਜ ਨੂੰ ਲੈ ਕੇ ਖੱਜਲ ਖੁਆਰ ਕਰਨ ਤੇ ਡਿਊਟੀ ''ਚ ਕੁਤਾਹੀ ਵਰਤਣ ਦਾ ਦੋਸ਼
Wednesday, Nov 18, 2020 - 04:16 PM (IST)
ਮੰਡੀ ਲਾਧੂਕਾ (ਸੰਧੂ): ਸ਼ਹਿਰ ਜਲਾਲਾਬਾਦ ਦੀ ਤਹਿਸੀਲ ਨਾਲ ਸਬੰਧਤ ਇਕ ਵਕੀਲ ਨੇ ਇਥੋਂ ਦੇ ਹੀ ਪਟਵਾਰੀ ਤੇ ਕੰਮ-ਕਾਜ ਨੂੰ ਲੈ ਕੇ ਜਾਣਬੁੱਝ ਕੇ ਖੱਜਲ-ਖੁਆਰ ਕਰਨ ਤੇ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਕਰਤਾ ਗੁਰਦੀਪ ਕੰਬੋਜ਼ ਵਕੀਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਬੱਘੇ ਕੇ ਉਤਾੜ ਤਹਿਸੀਲ ਜਲਾਲਾਬਾਦ ਤਹਿਸੀਲਦਾਰ ਨੂੰ ਲਿਖਿਤ 'ਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੇ ਪਿੰਡ ਫੱਤੂਵਾਲਾ ਤਹਿਸੀਲ ਜਲਾਲਾਬਾਦ ਵਿਖੇ ਜਮੀਨ ਖਰੀਦ ਕੀਤੀ ਹੈ ਅਤੇ ਉਕਤ ਜਮੀਨ ਤੇ ਇਸਦੇ ਪੁਰਾਣੇ ਮਾਲਕ ਭੋਲਾ ਸਿੰਘ ਵਲੋਂ ਕਰਜਾ ਲਿਆ ਹੋਇਆ ਹੈ ਅਤੇ ਉਕਤ ਕਰਜਾ ਜੋ ਕਿ ਕਲੀਅਰ ਕਰ ਦਿੱਤਾ ਗਿਆ ਹੈ ਅਤੇ ਬੈਂਕ ਕਰਜੇ ਦਾ ਕਲੀਅਰੈਂਸ ਸਰਟੀਫਿਕੇਟ ਵੀ ਪ੍ਰੋਪਰ ਚੈਨਲ ਰਾਹੀਂ ਸਬੰਧਿਤ ਪਟਵਾਰੀ ਪਹੁੰਚਾ ਦਿੱਤਾ ਗਿਆ ਹੈ ਪਰ ਅਸ਼ੀਸ਼ ਕੁਮਾਰ ਪਟਵਾਰੀ ਅਕਸਰ ਹੀ ਅਕਸਰ ਹੀ ਕੁਰਸੀ ਤੇ ਹਾਜਰ ਨਹੀਂ ਹੁੰਦਾ ਅਤੇ ਉਹ 10-12 ਵਾਰ ਚੱਕਰ ਲਗਾ ਚੁੱਕਿਆ ਹੈ।
ਉਸਨੇ ਦੱਸਿਆ ਕਿ ਮਿਤੀ 18 ਨਵੰਬਰ ਨੂੰ ਵੀ ਉਹ ਪਟਵਾਰੀ ਦੇ ਦਫਤਰ ਗਿਆ ਪਰ ਪਟਵਾਰੀ ਸਾਹਿਬ ਉਥੇ ਨਹੀਂ ਮਿਲੇ ਤੇ ਕਰੀਬ 12 ਵਜੇ ਮੈਨੂੰ ਪਟਵਾਰ ਖਾਨੇ ਦਫਤਰ ਦੇ ਬਾਹਰ ਮਿਲੇ ਜਿਥੇ ਉਸਨੇ ਜਮੀਨ ਦੇ ਕਰਜੇ ਨੂੰ ਕਲੀਅਰ ਕਰਨ ਲਈ ਬੇਨਤੀ ਕੀਤੀ ਪਰ ਉਕਤ ਪਟਵਾਰੀ ਵਲੋਂ ਮੇਰੀ ਕੋਈ ਨਾ ਸੁਣੀ ਗਈ ਤੇ ਮੈਨੂੰ ਧਮਕੀ ਦਿੱਤੀ ਕਿ ਮੈਂ ਮੌਕੇ ਤਾ ਅਫਸਰ ਹਾਂ ਆਪਣੀ ਮਰਜੀ ਨਾਲ ਕੰਮ ਕਰਾਂਗਾ ਤੇ ਮੈਂ ਅੱਜ ਵਿਆਹ ਤੇ ਚੱਲਿਆ ਹਾਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਪਟਵਾਰੀ ਦੇ ਡਿਊਟੀ ਤੇ ਨਾ ਹੋਣ ਸਬੰਧੀ ਫੋਟੋ ਵੀ ਨੱਥੀ ਕੀਤੀ ਹੈ ਅਤੇ ਪਟਵਾਰੀ ਆਪਣੀ ਡਿਊਟੀ ਤੇ ਕੁਤਾਹੀ ਵਰਤ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਫੋਨ ਤੇ ਗੱਲਬਾਤ ਦੌਰਾਨ ਵੀ ਪਟਵਾਰੀ ਨੂੰ ਮਾੜਾ ਵਤੀਰਾ ਹੀ ਅਪਨਾਇਆ ਹੈ। ਇਸ ਸਬੰਧੀ ਜਦੋਂ ਪਟਵਾਰੀ ਅਸ਼ੀਸ਼ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਲੱਗੇ ਦੋਸ਼ ਝੂਠੇ ਹਨ ਅਤੇ ਬਾਹਰ ਫੀਲਡ 'ਚ ਕਿਸੇ ਕੰਮ ਲਈ ਗਿਆ ਹੈ ਨਾ ਕਿ ਡਿਊਟੀ 'ਚ ਕੁਤਾਹੀ ਵਰਤ ਰਿਹਾ ਹੈ ।
ਇਥੇ ਦੱਸਣਯੋਗ ਹੈ ਕਿ ਪਟਵਾਰੀ ਜਦ ਵੀ ਡਿਊਟੀ ਵਾਲੇ ਦਿਨ ਕਿਸੇ ਕੰਮ-ਕਾਜ ਤੇ ਹੋਰ ਜਗ੍ਹਾਂ ਤੇ ਜਾਂਦੇ ਹਨ ਤਾਂ ਰਿਪੋਰਟ ਰੋਚਨਾਮਚਾ ਤੇ ਉਸ ਵਿਸ਼ੇ ਨੂੰ ਦਰਜ ਕੀਤਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਇਹ ਵੀ ਹੈ ਰਿਪੋਰਟ ਰੋਚਨਾਮਚਾ ਵੀ ਪਟਵਾਰੀ ਕੋਲ ਹੁੰਦਾ ਹੈ ਤਾਂ ਫਿਰ ਅਜਿਹੀ ਸਥਿਤੀ 'ਚ ਪਾਰਦਰਸ਼ਤਾ ਰਹਿਣਾ ਗੱਲ ਹਜ਼ਮ ਹੋਣੀ ਔਖੀ ਹੈ। ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਬਲਦੇਵ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਉਹ ਪਟਵਾਰੀ ਕੋਲੋ ਇਸ ਦਾ ਸਪੱਸ਼ਟੀਕਰਨ ਲੈਣਗੇ ਅਤੇ ਜੇਕਰ ਕਿਧਰੇ ਪਟਵਾਰੀ ਗਲਤ ਪਾਇਆ ਗਿਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।