ਮੋਫਰ ਨੇ 200 ਆਸ਼ਾ ਵਰਕਰਾਂ ਨੂੰ ਸਨਮਾਨ ਦੇ ਕੇ ਵੰਡੀ ਲੋੜੀਂਦੀ ਸਮੱਗਰੀ

05/12/2020 12:05:20 PM

ਮਾਨਸਾ (ਸੰਦੀਪ ਮਿੱਤਲ): ਕੋਰੋਨਾ ਦੀ ਬੀਮਾਰੀ ਨਾਲ ਲੜਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਲਕਾ ਸਰਦੂਲਗੜ੍ਹ ਦੀਆਂ ਕਰੀਬ 200 ਆਸ਼ਾ ਵਰਕਰਾਂ ਨੂੰ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪਿੰਡ ਮੋਫਰ ਵਿਖੇ ਰਾਸ਼ਨ ਕਿੱਟਾਂ, ਕੱਪੜਾ, ਮਾਸਕ, ਸੈਨੀਟਾਈਜ਼ਰ ਆਦਿ ਸਮੱਗਰੀ ਵੰਡੀ। ਉਨ੍ਹਾਂ ਕਿਹਾ ਕਿ ਅੱਜ ਦੀ ਨਾਜ਼ੁਕ ਸਥਿਤੀ 'ਚ ਇਹ ਆਸ਼ਾ ਵਰਕਰਾਂ ਫਰੰਟ ਲਾਈਨ ਤੇ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਬਚਾਉਣ ਲਈ ਘਰ-ਘਰ ਜਾ ਕੇ ਪ੍ਰਚਾਰ ਅਤੇ ਬੀਮਾਰੀ ਪ੍ਰਤੀ ਸਾਵਧਾਨੀਆਂ ਦੱਸ ਰਹੀਆਂ ਹਨ, ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਅਪਣਾਇਆ ਹੋਇਆ ਹੈ ਅਤੇ ਇਸ ਪ੍ਰਤੀ ਕਦੇ ਵੀ ਆਪਣੇ ਫਰਜਾਂ ਨੂੰ ਅਣਦੇਖਿਆ ਨਹੀਂ ਕੀਤਾ। ਮੋਫਰ ਨੇ ਕਿਹਾ ਕਿ ਇਸ ਹਲਕੇ ਅੰਦਰ 200 ਦੇ ਕਰੀਬ ਆਸ਼ਾ ਵਰਕਰ ਹਨ, ਜਿਨ੍ਹਾਂ ਨੂੰ ਉਨ੍ਹਾਂ ਵੱਲੋਂ 200 ਰਾਸ਼ਨ ਕਿੱਟਾਂ, 100 ਐਪਰਨ ਬਣਾਉਣ ਵਾਸਤੇ ਲੋੜੀਂਦਾ ਕੱਪੜਾ, ਮਾਸਕ, ਦਸਤਾਨੇ, ਸੈਨੀਟਾਈਜ਼ਰ ਅਤੇ ਹੋਰ ਲੋੜੀਂਦੀ ਸਮੱਗਰੀ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੱਤਪਾਲ ਵਰਮਾ, ਸੁੱਖਾ ਭਾਊ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਰੁਪਿੰਦਰ ਕੌਰ ਆਦਿ ਹਾਜ਼ਰ ਸਨ।


Shyna

Content Editor

Related News