ਭੁੱਕੀ ਅਤੇ ਨਕਦੀ ਸਣੇ 2 ਕਾਬੂ, 3 ਫਰਾਰ

09/14/2018 1:21:08 AM

ਮਾਲੇਰਕੋਟਲਾ, (ਯਾਸੀਨ, ਮਹਿਬੂਬ, ਜ਼ਹੂਰ)–ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਪੁਲਸ ਪਾਰਟੀ ਸਣੇ ਗੁਲਬਰਗ ਕਾਲੋਨੀ, ਮਾਨਾਂ ਫਾਟਕ ਰੋਡ ’ਤੇ ਛਾਪੇਮਾਰੀ ਕਰ ਕੇ 5 ਕਿਲੋ ਭੁੱਕੀ, 92,135 ਰੁਪਏ ਦੀ ਨਕਦੀ ਸਣੇ  ਮੁਹੰਮਦ ਇਰਫਾਨ ਪੁੱਤਰ ਅਬਦੁਲ ਸੱਤਾਰ ਉਰਫ ਤਾਰੀ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਸਿਟੀ ਵਿਖੇ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਇਰਫਾਨ, ਉਸ ਦਾ ਪਿਤਾ ਅਬਦੁਲ ਸੱਤਾਰ ਉਰਫ ਤਾਰੀ ਪੁੱਤਰ ਮੁਹੰਮਦ ਇਬਰਾਹੀਮ ਅਤੇ ਇਰਫਾਨ ਦੀ ਮਾਂ ਬਲਕੀਸ ਪਤਨੀ ਅਬਦੁਲ ਸੱਤਾਰ ਮਿਲ ਕੇ ਆਪਣੇ ਘਰ ਤੇ ਦੁਕਾਨ ’ਚ ਭੁੱਕੀ ਵੇਚਦੇ ਸਨ। ਕਾਬੂ ਕੀਤੇ  ਇਰਫਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਭੁੱਕੀ ਆਪਣੀ ਮਾਸੀ ਸ਼ਕੂਰਾਂ ਪਤਨੀ ਸਲਾਮਦੀਨ ਵਾਸੀ ਨਵਾਬ ਕਾਲੋਨੀ, ਰਾਏਕੋਟ ਤੋਂ ਲਿਆ ਕੇ ਅੱਗੇ ਵੇਚਦੇ ਸਨ, ਜਿਸ ਦਾ ਪੁੱਤਰ ਗੁਲਜ਼ਾਰ ਆਪਣੇ ਕੈਂਟਰ ਰਾਹੀਂ ਸ਼੍ਰੀਨਗਰ ਤੋਂ ਭੁੱਕੀ ਲਿਅਾਂਦਾ ਸੀ ਅਤੇ ਆਪਣੇ ਘਰ ਸਟੋਰ ਕਰ ਕੇ ਅੱਗੇ ਵੇਚਦਾ ਸੀ ਅਤੇ ਜੇਕਰ ਉਹ ਘਰ ਨਹੀਂ ਹੁੰਦਾ ਸੀ ਤਾਂ ਉਸ ਦੀ ਮਾਂ ਸ਼ਕੂਰਾਂ ਪਾਸੋਂ ਉਹ ਭੁੱਕੀ ਖਰੀਦਦੇ ਸਨ। ਪੁਲਸ ਅਨੁਸਾਰ ਦਰਜ ਮੁਕੱਦਮੇ ’ਚ ਨਾਮਜ਼ਦ 5 ਦੋਸ਼ੀਆਂ ’ਚੋਂ ਇਰਫਾਨ ਅਤੇ ਸ਼ਕੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ 3 ਫਰਾਰ ਹਨ। ਇਸ ਮੌਕੇ ਸਹਾਇਕ ਥਾਣੇਦਾਰ ਹਰਮੀਤ ਸਿੰਘ, ਸਹਾਇਕ ਥਾਣੇਦਾਰ ਪੁਨੀਤ ਗਰਗ, ਹੌਲਦਾਰ ਜਗਤਾਰ ਸਿੰਘ ਅਤੇ ਅਕਬਰ ਅਲੀ ਮੌਜੂਦ ਸਨ।


Related News