ਦੇਸ਼ ਵਿਰੋਧੀ ਆਰਡੀਨੈਂਸ ਨੂੰ ਕੀਤਾ ਜਾਵੇ ਰੱਦ : ਮਿੱਤਲ

06/30/2020 8:50:44 PM

ਮਾਨਸਾ, (ਮਿੱਤਲ)- ਆਪਣੀਆਂ ਸਮੱਸਿਆਵਾਂ, ਤੇਲ ਕੀਮਤਾਂ ਤੇ ਕਿਸਾਨੀ ਲਈ ਕੇਂਦਰ ਵਲੋਂ ਪਾਸ ਕੀਤੇ ਜਾ ਰਹੇ ਤਿੰਨ ਆਰਡੀਨੈਂਸਾਂ ਦੇ ਸੰਬੰਧ ਵਿਚ ਪਿੰਡ ਮਾਖਾ ਚਹਿਲਾਂ ਦੀ ਗਾ੍ਰਮ ਪੰਚਾਇਤ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੂੰ ਮਿਲੀ। ਜਿੰਨਾਂ ਨੇ ਉਕਤ ਮੁੱਦਿਆਂ ਤੇ ਚਰਚਾ ਕੀਤੀ। ਇਸ ਮੌਕੇ ਸਰਪੰਚ ਮਾਖਾ ਚਹਿਲਾ ਚਰਨਜੀਤ ਸਿੰਘ ਮਾਖਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਤੇ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਆਮ ਆਦਮੀ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।
ਇਸ ਦੌਰਾਨ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਜਨਤਾ ਪ੍ਰਤੀ ਅਜਿਹੇ ਠੋਸ ਫੈਸਲੇ ਨਹੀਂ ਲੈਣੇ ਚਾਹੀਦੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਜਿਹੜੇ ਤਿੰਨ ਆਰਡੀਨੈਂਸ ਲਿਆ ਰਹੀ ਹੈ,ਉਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਿਸ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਤੇਲ ਕੀਮਤਾਂ ਚ ਹਰ ਦਿਨ ਹੋਰ ਰਿਹਾ ਵਾਧਾ ਜਨਤਾ ਵਿਰੋਧੀ ਫੈਸਲੇ ਹਨ,ਜਿੰਨਾਂ ਤੇ ਕੇਂਦਰ ਸਰਕਾਰ ਨੂੰ ਵਿਚਾਰ ਕਰਕੇ ਛੇਤੀ ਹੀ ਉਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ। ਇਸ ਮੌਕੇ ਪਵਨ ਕੋਟਲੀ, ਜਗਤ ਰਾਮ, ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸੋਕ ਗਰਗ, ਸਰਪੰਚ ਸੁਖਵਿੰਦਰ ਕੌਰ ਮੱਤੀ ਆਦਿ ਹਾਜ਼ਰ ਸਨ।


Bharat Thapa

Content Editor

Related News