ਅੰਜੂ ਮਾਲਪਾਨੀ ਬਣੀ ਮਾਹੇਸ਼ਵਰੀ ਮਹਿਲਾ ਸੰਗਠਨ ਦੀ ਪ੍ਰਧਾਨ

Thursday, Feb 05, 2026 - 07:54 PM (IST)

ਅੰਜੂ ਮਾਲਪਾਨੀ ਬਣੀ ਮਾਹੇਸ਼ਵਰੀ ਮਹਿਲਾ ਸੰਗਠਨ ਦੀ ਪ੍ਰਧਾਨ

ਜੈਤੋ, (ਰਘੁਨੰਦਨ ਪਰਾਸ਼ਰ)- ਮਾਹੇਸ਼ਵਰੀ ਮਹਿਲਾ ਸੰਗਠਨ ਦੀ ਸਾਲ 2026-2028 ਲਈ ਨਵੀਂ ਕਾਰਜਕਾਰਨੀ ਦੀ ਚੋਣ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸਵਿਤਾ ਹੋਲਾਨੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਦੇਸ਼ਕ ਸੁਪਰਵਾਈਜ਼ਰ ਪੂਨਮ ਰਾਠੀ ਦੀ ਮੌਜੂਦਗੀ ਵਿੱਚ ਹੋਈ ਇਸ ਚੋਣ ਮੀਟਿੰਗ ਵਿੱਚ ਬੇਹੱਦ ਖੁਸ਼ਨੁਮਾ ਮਾਹੌਲ ਵਿੱਚ ਅੰਜੂ ਮਾਲਪਾਨੀ ਨੂੰ ਸਰਵਸੰਮਤੀ ਨਾਲ ਸੰਗਠਨ ਦੀ ਨਵੀਂ ਪ੍ਰਧਾਨ ਚੁਣ ਲਿਆ ਗਿਆ।

ਚੋਣ ਪ੍ਰਕਿਰਿਆ ਦੌਰਾਨ ਹੋਰਨਾਂ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਸਵਿਤਾ ਹੋਲਾਨੀ (ਪਿਛਲੀ ਪ੍ਰਧਾਨ), ਪੂਨਮ ਰਾਠੀ (ਸਰਪ੍ਰਸਤ), ਸੰਗੀਤਾ ਕਾਬਰਾ ਅਤੇ ਸੁਨੀਤਾ ਲਾਖੋਟੀਆ (ਉਪ-ਪ੍ਰਧਾਨ), ਨੀਲਮ ਹੋਲਾਨੀ (ਸਕੱਤਰ), ਰਿੰਪੀ ਕੋਠਾਰੀ (ਸਹਿ-ਸਕੱਤਰ), ਪ੍ਰੀਤੀ ਡਾਗਾ (ਖ਼ਜ਼ਾਨਚੀ) ਅਤੇ ਆਰਤੀ ਕੋਠਾਰੀ (ਸਹਿ-ਖ਼ਜ਼ਾਨਚੀ) ਵਜੋਂ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਗਠਨ ਮੰਤਰੀ ਦੀ ਜ਼ਿੰਮੇਵਾਰੀ ਜਯੋਤੀ ਹੋਲਾਨੀ ਤੇ ਮਧੂ ਮੰਤਰੀ ਨੂੰ ਸੌਂਪੀ ਗਈ, ਜਦੋਂ ਕਿ ਰੂਪਲ ਡਾਗਾ, ਪੂਜਾ ਲਾਖੋਟੀਆ ਅਤੇ ਸ਼ਾਲੂ ਕਾਬਰਾ ਨੂੰ ਸੱਭਿਆਚਾਰਕ ਮੰਤਰੀ ਚੁਣਿਆ ਗਿਆ।

ਸਵਿਤਾ ਹੋਲਾਨੀ ਅਤੇ ਪੂਨਮ ਰਾਠੀ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਨਵੀਂ ਟੀਮ ਨੂੰ ਆਪਣਾ ਪੂਰਾ ਸਹਿਯੋਗ ਦੇਣਗੀਆਂ। ਸਵਿਤਾ ਹੋਲਾਨੀ ਨੇ ਆਪਣੇ ਕਾਰਜਕਾਲ ਦੌਰਾਨ ਸਾਰੇ ਮੈਂਬਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।

ਨਵ-ਨਿਯੁਕਤ ਪ੍ਰਧਾਨ ਅੰਜੂ ਮਾਲਪਾਨੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ 'ਤੇ ਪੂਰੀ ਤਰ੍ਹਾਂ ਖਰਾ ਉਤਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਮਾਹੇਸ਼ਵਰੀ ਮਹਿਲਾ ਸੰਗਠਨ ਅਤੇ ਮਾਹੇਸ਼ਵਰੀ ਸਮਾਜ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰਨਗੇ ਅਤੇ ਸੇਵਾ ਦੇ ਇਸ ਮੌਕੇ ਦੀ ਪੂਰੀ ਲਗਨ ਨਾਲ ਵਰਤੋਂ ਕਰਨਗੇ।


author

Rakesh

Content Editor

Related News