ਪਸ਼ੂ ਪਾਲਣ ਮਹਿਕਮੇ ਵਲੋਂ ਟੀਕਾਕਰਨ ਮੁਹਿੰਮ ਤਹਿਤ ਪਸ਼ੂਆਂ ਨੂੰ ਟੈਗ ਲਾਉਣ ਦਾ ਕਿਸਾਨਾਂ ਵੱਲੋਂ ਵਿਰੋਧ

11/17/2020 1:59:49 PM

ਬਠਿੰਡਾ: ਪੰਜਾਬ ਰਾਜ ਦੇ ਪਸ਼ੂ ਪਾਲਣ ਮਹਿਕਮੇ ਵਲੋਂ ਕਰਵਾਏ ਗਏ ਪੈਰ ਅਤੇ ਮੂੰਹ ਦੀ ਬੀਮਾਰੀ (ਐੱਫ.ਐੱਮ.ਡੀ.) ਟੀਕਾਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਪਸ਼ੂਆਂ ਨੂੰ ਟੈਗ ਲਗਾਉਣ 'ਤੇ ਕਿਸਾਨਾਂ ਨੇ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਹਨ।

ਮਹਿਕਮੇ ਦੇ ਅਧਿਕਾਰੀਆਂ ਨੇ ਪਸ਼ੂਆਂ ਦੇ ਟੀਕੇ ਲਗਾਉਣ ਲਈ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦੌਰਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਸ਼ੂਆਂ ਨੂੰ ਟੈਗ ਲਗਾਉਣ ਨੂੰ ਲੈ ਕੇ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ  ਤਹਿਤ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ 15 ਅਕਤਬੂਰ ਤੋਂ 30 ਨਵੰਬਰ ਤੱਕ ਰਾਜ 'ਚ ਲਗਭਗ 65 ਲੱਖ ਕੱਚੇ ਪੈਰ ਵਾਲੇ ਪਸ਼ੂਆਂ ਨੂੰ ਐੱਫ.ਐੱਮ.ਡੀ. ਲਈ ਟੀਕਾ ਲਗਾਇਆ ਜਾਣਾ ਸੀ ਪਰ ਕਈ ਪਿੰਡਾਂ 'ਚ ਕਿਸਾਨਾਂ ਨੇ ਟੈਗ ਲਗਾਉਣ ਵਿਰੁੱਧ ਝਿਜਕ ਦਿਖਾਈ ਹੈ। ਇਸ ਸਬੰਧੀ ਬਠਿੰਡਾ ਦੇ ਇਕ ਵੈਟਰਨਰੀ ਇੰਸਪੈਕਟਰ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਦੌਰਾਨ ਇਕ ਪਿੰਡ ਦੇ ਕਿਸਾਨਾਂ ਨੇ ਸਾਡੇ ਨਾਲ ਬੋਲ ਕਬੋਲ ਕੀਤੇ ਅਤੇ ਪਸ਼ੂਆਂ ਨੂੰ ਟੈਗ ਲਗਾਉਣ ਦਾ ਵਿਰੋਧ ਕੀਤਾ। ਉਨ੍ਹਾਂ ਨੂੰ ਸ਼ੱਕ ਹੈ ਕਿ ਸਰਕਾਰ ਸ਼ਾਇਦ ਉਨ੍ਹਾਂ 'ਤੇ ਹੋਰ ਟੈਕਸ ਲਾਗੂ ਕਰੇ।

ਇਸ ਸਬੰਧੀ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸਮੇਂ 'ਚ ਐੱਫ.ਐੱਮ. ਡੀ. ਅਤੇ ਹੋਰ ਬੀਮਾਰੀਆਂ ਲਈ ਟੀਕਾਕਰਨ ਮੁਹਿੰਮਾਂ ਚਲਾਈਆਂ ਗਈਆਂ ਸਨ ਪਰ ਕਿਸੇ ਨੇ ਵੀ ਆਪਣੇ ਪਸ਼ੂਆਂ ਨੂੰ ਟੈਗ ਲਗਾਉਣ ਲਈ ਨਹੀਂ ਕਿਹਾ। ਕਿਸਾਨਾਂ ਨੂੰ ਇਹ ਖ਼ਦਸ਼ਾ ਹੈ ਕਿ ਸਰਕਾਰ ਮਾਲਕਾਂ ਦੀ ਆਈ.ਡੀ. ਨੂੰ ਜੋੜ ਕੇ ਪਸ਼ੂਆਂ ਦੇ ਪ੍ਰੋਫਾਈਲ ਬਣਾਉਣਾ ਚਾਹੁੰਦੀ ਹੈ ਤਾਂ ਜੋ ਬਾਅਦ 'ਚ ਇਹ ਟੈਕਸ ਵਸੂਲ ਸਕੇ। ਹਾਲਾਂਕਿ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਟੈਗ ਲਗਾਉਣ ਨਾਲ ਉਨ੍ਹਾਂ ਨੂੰ ਪਸ਼ੂਆਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਪ੍ਰੋਫਾਈਲ ਬਣਾਉਣ ਅਤੇ ਇਸ ਨੂੰ ਬਣਾਈ ਰੱਖਣ 'ਚ ਸਹਾਇਤਾ ਮਿਲੇਗਾ। ਇਹ ਰਿਕਾਰਡ ਸਰਕਾਰ ਨੂੰ ਪਸ਼ੂਆਂ ਦੀ ਸਿਹਤ ਅਤੇ ਗੁਣਵੱਤਾ ਉਤਪਾਦਨ ਨੂੰ ਯਕੀਨੀ ਬਣਾਉਣ 'ਚ ਸਹਾਇਤਾ ਕਰਨਗੇ। 


Shyna

Content Editor

Related News