ਮੋਗਾ: ਅਕਲਸਰ ਰੋਡ ’ਤੇ ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ
Saturday, Apr 03, 2021 - 12:59 PM (IST)

ਮੋਗਾ (ਗੋਪੀ ਰਾਊਕੇ): ਮੋਗਾ ਦੇ ਅਕਲਸਰ ਰੋਡ ’ਤੇ ਲਕੜੀ ਦੀ ਦੁਕਾਨ ’ਤੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਅੱਗ ਬੁਝਾਉਣ ਵਾਲੀਅਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ।