ਅਹਿਮਦਗੜ ''ਚ 3 ਦਿਨਾਂ ਤੋਂ ਬੈਂਕ ''ਚ ਕੰਮ ਠੱਪ
Wednesday, Mar 08, 2017 - 09:38 AM (IST)

ਅਹਿਮਦਗੜ (ਪੁਰੀ, ਇਰਫਾਨ)— ਪੰਜਾਬ ਐਂਡ ਸਿੰਧ ਬੈਂਕ ਸ਼ਾਖਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਮੁਕੰਮਲ ਤੌਰ ''ਤੇ ਕੰਮਕਾਜ ਠੱਪ ਹੋਣ ਕਾਰਨ ਗਾਹਕਾਂ ''ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਨੋਟਬੰਦੀ ਤੋਂ ਬਾਅਦ ਸਾਰਾ ਕੰਮ ਵੱਧ ਜਾਣ ਕਾਰਨ ਇਸ ਸ਼ਾਖਾ ਵਿਚ ਰੋਜ਼ਾਨਾ ਦਾ ਕੰਮ ਵੱਡੇ ਪੱਧਰ ''ਤੇ ਪ੍ਰਭਾਵਿਤ ਹੋਇਆ ਹੈ ਅਤੇ ਨਾਲ ਹੀ ਸਟਾਫ ਦੀ ਘਾਟ ਕਾਰਨ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਹੀ ਬੈਂਕ ਦਾ ਨੈੱਟਵਰਕ ਕਈ-ਕਈ ਘੰਟੇ ਖਰਾਬ ਰਹਿੰਦਾ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਮੁਕੰਮਲ ਤੌਰ ''ਤੇ ਨੈੱਟਵਰਕ ਠੱਪ ਹੋ ਜਾਣ ''ਤੇ ਕੋਈ ਵੀ ਕੰਮ ਨਹੀਂ ਹੋ ਰਿਹਾ। ਇਸ ਕਾਰਨ ਜਿਥੇ ਵਪਾਰੀ ਅਤੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ ਉਸ ਦੇ ਨਾਲ ਹੀ ਐੱਨ. ਆਰ. ਆਈ. ਪੰਜਾਬੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।