ਤਨਖਾਹ ਮਿਲਣ ਤੋਂ ਬਾਅਦ ਨਗਰ ਕੌਂਸਲ ਕਰਮਚਾਰੀਆਂ ਦੀ ਹਡ਼ਤਾਲ ਖਤਮ

01/13/2019 3:41:26 AM

ਸਮਾਣਾ, (ਦਰਦ)- ਕੂਡ਼ਾ-ਕਰਕਟ ਡੰਪ ਕਰਨ ਲਈ ਪਿਛਲੇ 15 ਦਿਨਾਂ ਤੋਂ  ਨਗਰ ਕੌਂਸਲ ਨੂੰ ਜਗ੍ਹਾ ਨਾ ਮਿਲਣ ਕਾਰਨ ਪੈਦਾ ਹੋਈ ਗੰਭੀਰ ਸਮੱਸਿਆ ਤੇ ਤਨਖਾਹ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਨਗਰ ਕੌਂਸਲ ਕਰਮਚਾਰੀਆਂ ਦੀ ਚੱਲ ਰਹੀ ਅਣਮਿਥੇ ਸਮੇਂ ਲਈ ਹਡ਼ਤਾਲ ਵਰਗੇ ਦੋ ਮੁੱਖ ਮਸਲੇ ਜਗ ਬਾਣੀ ਵਿਚ ਖਬਰ ਲੱਗਣ ਦੇ ਅਸਰ ਹੇਠ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਹਡ਼ਤਾਲ ਖਤਮ ਕਰਵਾਉਂਦਿਅਾਂ ਕੂਡ਼ਾ-ਕਰਕਟ ਡੰਪ ਕਰਨ ਦਾ ਮਸਲਾ ਹੱਲ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਨਾਲ-ਨਾਲ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
 ®ਇਸ ਸਬੰਧ ਵਿਚ  ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ  ਨੇ ਦੱਸਿਆ ਕਿ ਕੌਂਸਲ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਦੀ ਰਹਿੰਦੀ ਦੋ ਮਹੀਨਿਅਾਂ ਦੀ ਤਨਖਾਹ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਵਲੋਂ ਕਰਮਚਾਰੀਆਂ ਨੂੰ ਹੋਰ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦੇ ਕੇ ਹਡ਼ਤਾਲ ਖਤਮ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੂਡ਼ਾ-ਕਰਕਟ ਡੰਪ ਕਰਨ ਲਈ ਨਗਰ ਕੌਂਸਲ ਨੇ ਪਿੰਡ ਗਾਜੀਪੁਰ ਨੇਡ਼ੇ ਦੋ ਏਕਡ਼ ਜਗ੍ਹਾ ਠੇਕੇ ’ਤੇ ਲਈ ਹੈ, ਜਿਸ ਵਿਚ ਕੂਡ਼ਾ ਸੁੱਟਣ ਤੋਂ ਪਹਿਲਾਂ 15 ਫੁੱਟ ਡੂੰਘਾ ਟੋਇਆ ਪੁਟਿਆ ਗਿਆ ਹੈ।
 ਉਨ੍ਹਾਂ ਭਰੋਸਾ ਦਿੱਤਾ ਕਿ ਦੋ ਦਿਨਾਂ ਵਿਚ ਹੀ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂਡ਼ੇ ਦੇ ਢੇਰ ਉਠਾ ਕੇ ਸ਼ਹਿਰ ਨੂੰ ਸਾਫ-ਸੁਥਰਾ ਬਣਾ ਦਿੱਤਾ ਜਾਵੇਗਾ।


Related News