ਜੱਸੀਆਂ ਰੋਡ ਨੇੜੇ ਸਥਿਤ ਮਾਰਕੀਟ ਬਣਨ ਤੋਂ ਬਾਅਦ ਖੁੱਲ੍ਹੀ ਨਗਰ ਨਿਗਮ ਦੀ ਨੀਂਦ

Thursday, Jun 13, 2024 - 01:59 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਇਮਾਰਤਾਂ ਨੂੰ ਨਿਯਮਾਂ ਮੁਤਾਬਕ ਫਾਊਂਡੇਸ਼ਨ ਪੱਧਰ ’ਤੇ ਰੋਕਣ ਜਾਂ ਤੋੜਨ ਦੀ ਕਾਰਵਾਈ ਨਾ ਕਰਨ ਨਾਲ ਜੁੜਿਆ ਇਕ ਹੋਰ ਮਾਮਲਾ ਜ਼ੋਨ-ਡੀ ਵਿਚ ਸਾਹਮਣੇ ਆਇਆ ਹੈ, ਜਿੱਥੇ ਨਗਰ ਨਿਗਮ ਦੀ ਟੀਮ ਵੱਲੋਂ ਬੁੱਧਵਾਰ ਨੂੰ ਜੱਸੀਆਂ ਰੋਡ ਨੇੜੇ ਸਥਿਤ ਮਾਰਕੀਟ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ ਪਰ ਇਹ ਮਾਰਕੀਟ ਨਵੀਂ ਨਹੀਂ ਹੈ, ਸਗੋਂ ਕਾਫੀ ਦੇਰ ਪਹਿਲਾਂ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਹੁਣ ਸਰਕਾਰ ਕੋਲ ਸ਼ਿਕਾਇਤ ਪੁੱਜੀ ਤਾਂ ਨਗਰ ਨਿਗਮ ਅਧਿਕਾਰੀਆਂ ਦੀ ਨੀਂਦ ਖੁੱਲ੍ਹੀ ਹੈ।

ਇਹ ਖ਼ਬਰ ਵੀ ਪੜ੍ਹੋ - 'ਪ੍ਰਧਾਨ ਮੰਤਰੀ' ਦੀ ਵਿਗੜੀ ਸਿਹਤ, ਬਾਜੇਕੇ ਨੂੰ ਕਰਵਾਇਆ ਗਿਆ ਹਸਪਤਾਲ ਦਾਖ਼ਲ

ਇਸ ਮਾਰਕੀਟ ਦਾ ਨਿਰਮਾਣ ਰਿਹਾਇਸ਼ੀ ਇਲਾਕੇ ’ਚ ਕੀਤਾ ਗਿਆ ਹੈ ਅਤੇ ਇਸ ਦੇ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਰੈਗੂਲਰ ਕਰਨ ਲਈ ਫੀਸ ਜਮ੍ਹਾ ਕਰਨ ਦੀ ਕੋਈ ਵਿਵਸਥਾ ਹੈ। ਇਸ ਦੇ ਬਾਵਜੂਦ ਬਲਾਕ-34 ਦੇ ਪੁਰਾਣੇ ਇੰਸਪੈਕਟਰ ਕਮਲ ਧੀਰ ਵੱਲੋਂ ਇਸ ਮਾਰਕੀਟ ’ਚ ਉਸਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਵਰਕਸ਼ਾਪ ਨੂੰ ਵੀ ਕੀਤਾ ਸੀਲ

ਨਗਰ ਨਿਗਮ ਵੱਲੋਂ ਜੱਸੀਆਂ ਰੋਡ ਨੇੜੇ ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਵਰਕਸ਼ਾਪ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ੋਨ-ਡੀ ਦੀ ਟੀਮ ਵੱਲੋਂ ਆਪਣੇ ਤੌਰ ’ਤੇ ਨਹੀਂ, ਸਗੋਂ ਆਲ੍ਹਾ ਅਧਿਕਾਰੀਆਂ ਕੋਲ ਸ਼ਿਕਾਇਤ ਪੁੱਜਣ ਤੋਂ ਬਾਅਦ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News