ਡਿਵਾਈਡਰ ਨੂੰ ਠੀਕ ਕਰਵਾਉਣ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ

12/14/2018 3:11:12 AM

ਫ਼ਿਰੋਜ਼ਪੁਰ, (ਕੁਮਾਰ)- ਫਿਰੋਜ਼ਪੁਰ-ਮੱਲਾਂਵਾਲਾ ਰੋਡ ’ਤੇ ਗਨੇਸ਼ ਕਾਲੋਨੀ ਤੋਂ ਲੈ ਕੇ ਆਰ. ਐੱਸ. ਡੀ. ਕਾਲਜ ਤੱਕ ਸਡ਼ਕ ਵਿਚਕਾਰ ਬਣਿਆ ਡਿਵਾਈਡਰ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਤੇ ਰਾਤ ਦੇ ਸਮੇਂ ਕਈ ਵਾਹਨ ਚਾਲਕਾਂ ਨਾਲ ਹਾਦਸੇ ਹੋ ਚੁੱਕੇ ਹਨ। ਜਾਣਕਾਰੀ ਦਿੰਦੇ ਜੈ ਮਾਂ ਚਿੰਤਪੁਰਨੀ ਸਮਾਜ ਸੇਵਾ ਦਲ ਦੇ ਪ੍ਰਧਾਨ ਰਮਨ ਚੌਧਰੀ ਆਦਿ ਨੇ ਦੱਸਿਆ ਕਿ ਇਹ ਡਿਵਾਈਡਰ ਗਲਤ ਢੰਗ ਨਾਲ ਬਣਿਆ ਹੋਣ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਕੋਈ ਸਾਈਨ ਬੋਰਡ ਨਾ ਲੱਗਾ ਹੋਣ ਕਾਰਨ ਰਾਤ ਨੂੰ ਵਾਹਨ ਚਾਲਕਾਂ ਨੂੰ ਪਤਾ ਨਹੀਂ ਚਲਦਾ ਤੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇਸ ਡਿਵਾਈਡਰ ’ਤੇ ਇਕ ਕਾਰ ਜਾ ਟਕਰਾਈ, ਜਿਸ ਵਿਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ, ਜਦਕਿ ਕਾਰ ਨੁਕਸਾਨੀ ਗਈ। ਸੰਸਥਾ ਦੇ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਡਿਵਾਈਡਰ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਤੇ ਇਸ ਉੱਪਰ ਸਾਈਨ ਬੋਰਡ ਲਗਾਏ ਜਾਣ। ਇਸ ਮੌਕੇ ਪਵਨ ਚੋਧਰੀ, ਬੂਟਾ ਸਿੰਘ, ਵਿਕਰਮ ਆਨੰਦ, ਰਾਹੁਲ ਸ਼ਰਮਾ, ਹਰੀਸ਼ ਕੁਮਾਰ ਤੇ ਸੰਜੀਵ ਚੌਧਰੀ ਆਦਿ ਮੌਜੂਦ ਸਨ।  


KamalJeet Singh

Content Editor

Related News