ਰਿਸ਼ਤੇਦਾਰਾਂ ’ਤੇ ਘਰ ਬੁਲਾ ਕੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼

Friday, Sep 13, 2024 - 06:27 PM (IST)

ਰਿਸ਼ਤੇਦਾਰਾਂ ’ਤੇ ਘਰ ਬੁਲਾ ਕੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼

ਫਾਜ਼ਿਲਕਾ (ਨਾਗਪਾਲ)- ਉਪ ਮੰਡਲ ਅਧੀਨ ਆਉਂਦੇ ਮਿਆਣੀ ਬਸਤੀ ਦੇ ਇਕ ਨੌਜਵਾਨ ਨੂੰ ਉਸਦੇ ਰਿਸ਼ਤੇਦਾਰਾਂ ਵੱਲੋਂ ਘਰ ਬੁਲਾ ਕੇ ਕੁੱਟਮਾਰ ਕੀਤੀ ਗਈ। ਸਿਵਲ ਹਸਪਤਾਲ ’ਚ ਜੇਰੇ ਇਲਾਜ ਗੌਰਵ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰਾਂ ਨੇ ਉਸ ਨੂੰ ਘਰ ਬੁਲਾਇਆ ਅਤੇ ਉਸਦੀ ਕੁੱਟਮਾਰ ਕੀਤੀ ਗਈ। ਉਸਦੇ ਮੂੰਹ ’ਚ ਮਿੱਟੀ ਪਾਈ ਗਈ ਅਤੇ ਗੁਪਤ ਅੰਗ ’ਤੇ ਸੱਟਾਂ ਮਾਰੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਮੌਜਮ ਸੇਮਨਾਲੇ ’ਤੇ ਸੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
 


author

Shivani Bassan

Content Editor

Related News