ਟਰਾਲੇ ਤੇ ਕਾਰ ਦੀ ਟੱਕਰ ''ਚ ਆੜ੍ਹਤੀ ਦੀ ਮੌਤ

Thursday, Feb 06, 2020 - 06:55 PM (IST)

ਟਰਾਲੇ ਤੇ ਕਾਰ ਦੀ ਟੱਕਰ ''ਚ ਆੜ੍ਹਤੀ ਦੀ ਮੌਤ

ਕੋਟਕਪੂਰਾ, (ਨਰਿੰਦਰ)- ਕੋਟਕਪੂਰਾ-ਮੋਗਾ ਰੋਡ 'ਤੇ ਪੈਂਦੇ ਪਿੰਡ ਪੰਜਗਰਾਈਂ ਕਲਾਂ ਨੇੜੇ ਬੀਤੀ ਰਾਤ ਟਰਾਲੇ ਤੇ ਕਾਰ 'ਚ ਹੋਈ ਆਹਮਣੋ-ਸਾਹਮਣੀ ਟੱਕਰ ਕਾਰਣ ਕਾਰ ਸਵਾਰ ਨੌਜਵਾਨ ਆੜ੍ਹਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੋਟਕਪੂਰਾ ਦੇ ਗਗਨ ਧਿੰਗੜਾ (42) ਪੁੱਤਰ ਸੁਰਜੀਤ ਸਿੰਘ ਵਜੋਂ ਹੋਈ। ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਵਿਖੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਗਗਨ ਧਿੰਗੜਾ ਦੇ ਭਰਾ ਸੰਦੀਪ ਕੁਮਾਰ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਬਾਘਾ ਪੁਰਾਣਾ ਵੱਲੋਂ ਕੋਟਕਪੂਰਾ ਆ ਰਹੇ ਸਨ। ਉਹ ਜਿਉਂ ਹੀ ਜ਼ਿਲਾ ਫਰੀਦਕੋਟ ਅਤੇ ਜ਼ਿਲਾ ਮੋਗਾ ਦੀ ਹੱਦ ਦੇ ਨਜ਼ਦੀਕ ਬਣੇ ਰੈਵਲ ਸਪੇਸ ਪੈਲੇਸ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰਾਲੇ ਨੇ ਉਸ ਦੇ ਭਰਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਸ ਚੌਕੀ ਪੰਜਗਰਾਈਂ ਦੇ ਇੰਚਾਰਜ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।


author

Bharat Thapa

Content Editor

Related News