ਨੈਸ਼ਨਲ ਹਾਈਵੇਅ ''ਤੇ ਵਾਪਰਿਆ ਹਾਦਸਾ, ਡਰਾਈਵਰ ਗੰਭੀਰ ਜ਼ਖਮੀ
Wednesday, Oct 30, 2024 - 08:09 PM (IST)
ਲੁਧਿਆਣਾ (ਗਣੇਸ਼) : ਨੈਸ਼ਨਲ ਹਾਈਵੇਅ 44 'ਤੇ ਅੱਜ ਤੜਕੇ ਕਰੀਬ 5:30 ਵਜੇ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਹੋਇਆ ਟਰੱਕ ਅੰਬਾਲਾ ਤੋਂ ਲੁਧਿਆਣਾ ਆ ਰਿਹਾ ਸੀ। ਟਰੱਕ ਨੇ ਅੰਬਾਲਾ ਤੋਂ ਲੁਧਿਆਣਾ ਤੱਕ ਦੀ ਦੂਰੀ ਤੈਅ ਕੀਤੀ ਪਰ ਇਕ ਚੌਕ ਪਹਿਲਾਂ ਹੀ ਇਸ ਦਾ ਐਕਸੀਡੈਂਟ ਹੋ ਗਿਆ। ਡਰਾਈਵਰ ਦਾ ਨਾਂ ਰਾਜ ਸਿੰਘ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਉਹ ਮੋਹਨਦੀਪ ਹਸਪਤਾਲ ਦੇ ਆਈਸੀਯੂ 'ਚ ਇਲਾਜ ਲਈ ਦਾਖਲ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਲ ਨਾਲ ਭਰਿਆ ਹੋਇਆ ਟਰੱਕ ਭਾਰਤ ਪੈਟਰੋਲੀਅਮ ਦਾ ਹੈ।