ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

Wednesday, Dec 13, 2023 - 10:51 PM (IST)

ਰਾਜਪੁਰਾ (ਨਿਰਦੋਸ਼/ਜ.ਬ)- ਬੁੱਧਵਾਰ ਦੀ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਟਰਾਲੇ ਨਾਲ ਹੋਈ ਟੱਕਰ ਦੇ ਬਾਅਦ ਚੈੱਕ ਕਰਨ ਉੱਤਰੇ ਬੱਸ ਚਾਲਕ ਨੂੰ ਪਿਛੇ ਤੋਂ ਆ ਰਹੀ ਬੱਸ ਨੇ ਲਪੇਟ ’ਚ ਲੈ ਲਿਆ, ਜਿਸ ਕਾਰਨ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਉਤਰਾਖੰਡ ਟਰਾਂਸਪੋਰਟ ਬੱਸ ’ਚ ਸਵਾਰ ਕਰੀਬ 11 ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਸੜਕ ਹਾਦਸਾ ਧੁੰਦ ਅਤੇ ਡੰਪ 'ਚ ਲਗਾਈ ਗਈ ਅੱਗ ਨਾਲ ਫੈਲੇ ਧੂੰਏ ਦੀ ਵਜ੍ਹਾ ਨਾਲ ਹੋਇਆ ਹੈ।

ਇਹ ਵੀ ਪੜ੍ਹੋ- ਲੁਧਿਆਣਾ ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, ਇਸ ਸਾਲ ਕੱਟੇ ਸਭ ਤੋਂ ਵੱਧ ਚਲਾਨ

ਮਿਲੀ ਜਾਣਕਾਰੀ ਅਨੁਸਾਰ ਸਵੇਰੇ ਰਾਜਪੁਰਾ-ਅੰਬਾਲਾ ਨੈਸ਼ਨਲ ਹਾਈਵੇ ’ਤੇ ਸਥਿਤ ਓਵਰਬ੍ਰਿਜ ਤੇ ਇਕ ਟਰਾਲਾ ਜਾ ਰਿਹਾ ਸੀ, ਜਿਸ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਟਰਾਲੇ ਦੀ ਬ੍ਰੇਕ ਲੱਗਣ ਕਾਰਨ ਦਿੱਲੀ ਜਾ ਰਹੀ ਟੂਰਿਸਟ ਬੱਸ ਟਰਾਲੇ ਨਾਲ ਟਕਰਾ ਗਈ। ਟੂਰਿਸਟ ਬੱਸ ਦੀ ਟਕੱਰ ਹੋਣ ਦੇ ਬਾਅਦ ਕਠੂਆ ਨਿਵਾਸੀ ਬੱਸ ਚਾਲਕ ਦਵਿੰਦਰ ਸਿੰਘ ਬੱਸ 'ਚੋਂ ਹੇਠਾਂ ਉਤਰ ਕੇ ਬੱਸ ਨੂੰ ਹੋਣ ਵਾਲੇ ਨੁਕਸਾਨ ਨੂੰ ਚੈੱਕ ਕਰ ਰਿਹਾ ਸੀ।

ਇਹ ਵੀ ਪੜ੍ਹੋ- Breaking News : ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਇਕ ਗੈਂਗਸਟਰ ਢੇਰ

ਪਰ ਇਸ ਦੌਰਾਨ ਅੰਬਾਲਾ ਵੱਲ ਜਾਣ ਵਾਲੀ ਉੱਤਰਾਖੰਡ ਟਰਾਂਸਪੋਰਟ ਬੱਸ ਨੇ ਟੂਰਿਸਟ ਬੱਸ ਨੂੰ ਟਕੱਰ ਮਾਰਨ ਦੇ ਨਾਲ-ਨਾਲ ਬੱਸ ਚਾਲਕ ਦਵਿੰਦਰ ਸਿੰਘ ਨੂੰ ਲਪੇਟ ’ਚ ਲਿਆ, ਜਿਸ ਨਾਲ ਦਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ 11 ਯਾਤਰੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਇਸ ਪਾਸੇ ਦੂਜੀ ਸੜਕ ’ਤੇ 5 ਟਰੱਕ ਆਪਸ ’ਚ ਟੱਕਰਾ ਗਏ। ਦੱਸਿਆ ਜਾਂਦਾ ਹੈ ਕਿ ਸਵੇਰੇ ਜਿੱਥੇ ਧੁੰਦ ਪਈ ਹੋਈ ਸੀ, ਉੱਥੇ ਨਗਰ ਕੌਂਸਲ ਵਲੋਂ ਨਜ਼ਦੀਕ ਸਥਿਤ ਕੂੜੇ ਵਾਲੇ ਡੰਪ ਨੂੰ ਲਗਾਈ ਅੱਗ ਦੀ ਵਜ੍ਹਾ ਨਾਲ ਧੂੰਆ ਵੀ ਫੈਲਿਆ ਹੋਇਆ ਸੀ, ਇਸ ਲਈ ਹੋ ਸਕਦਾ ਹੈ ਕਿ ਉਕਤ ਦੋਵੇਂ ਸੜਕ ਹਾਦਸੇ ਧੁੰਦ ਦੇ ਇਲਾਵਾ ਡੰਪ ਦੇ ਧੂੰਏ ਦੀ ਵਜ੍ਹਾ ਨਾਲ ਹੋਏ ਹੋਣਗੇ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News