ਹਾਦਸੇ ’ਚ 5 ਜ਼ਖਮੀ

12/12/2018 1:28:15 AM

ਮੋਗਾ,  (ਅਾਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਅੱਜ ਦੇਰ ਸ਼ਾਮ ਮਟਵਾਣੀ ਕੋਲ ਛੋਟਾ ਹਾਥੀ (ਟੈਂਪੂ)-ਇਨੋਵਾ ਵਿਚਕਾਰ ਹੋਈ ਟੱਕਰ ਵਿਚ 5 ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ  ਨੂੰ ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਨੱਥੂਵਾਲਾ ਜਦੀਦ ਦੇ ਰਹਿਣ ਵਾਲੇ ਕਈ ਮਜ਼ਦੂਰ ਜੋ ਅਜੀਤਵਾਲ ਰੇਲਵੇ ਸਟੇਸ਼ਨ ’ਤੇ ਠੇਕੇਦਾਰ ਨਾਲ ਕੰਮ ਕਰਦੇ ਹਨ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਛੋਟੇ ਹਾਥੀ  (ਟੈਂਪੂ) ’ਚ ਸਵਾਰ ਹੋ ਕੇ ਅੱਜ ਜਦੋਂ  ਸਾਢੇ ਸੱਤ ਵਜੇ ਦੇ ਕਰੀਬ ਸ਼ਾਮ ਨੂੰ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਇਨੋਵਾ ਗੱਡੀ ਨੇ ਪਿਛੋਂ ਉਨ੍ਹਾਂ  ਨੂੰ ਟੱਕਰ ਮਾਰ ਦਿੱਤੀ। ਇਸ  ਹਾਦਸੇ ’ਚ ਮਜ਼ਦੂਰ ਗੌਰੀ, ਅਰਸ਼ਦੀਪ ਸਿੰਘ, ਬੇਅੰਤ ਸਿੰਘ, ਮੰਦਰ ਸਿੰਘ, ਕੁਲਵਿੰਦਰ ਸਿੰਘ ਜ਼ਖਮੀ ਹੋ ਗਏ।  ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਦਕਿ ਇਨੋਵਾ ਸਵਾਰ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ।


KamalJeet Singh

Content Editor

Related News