ਸਡ਼ਕ ਪਾਰ ਕਰ ਰਹੀ ਅੌਰਤ ਨੂੰ ਇਨੋਵਾ ਨੇ ਮਾਰੀ ਟੱਕਰ, ਮੌਤ

Friday, Nov 23, 2018 - 03:19 AM (IST)

ਸਡ਼ਕ ਪਾਰ ਕਰ ਰਹੀ ਅੌਰਤ ਨੂੰ ਇਨੋਵਾ ਨੇ ਮਾਰੀ ਟੱਕਰ, ਮੌਤ

ਚੰਡੀਗਡ਼੍ਹ, (ਸੰਦੀਪ)- ਸੈਕਟਰ-28 ਸਥਿਤ ਗੁਰਦੁਆਰੇ ਕੋਲ ਸਡ਼ਕ ਪਾਰ ਕਰਦੇ ਸਮੇਂ ਇਨੋਵਾ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੈਕਟਰ-28 ਦੀ ਰਹਿਣ ਵਾਲੀ ਸ਼ਾਂਤੀ ਦੇਵੀ ਵਜੋਂ ਹੋਈ ਹੈ। ਪੁਲਸ ਨੇ ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਮ੍ਰਿਤਕਾ ਦੇ ਪੋਤਰੇ ਦੀਪਕ ਦੀ ਸ਼ਿਕਾਇਤ ’ਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ। ਕਾਰ ਚਾਲਕ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਅਰਵਿੰਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਾਂਤੀ ਦੇਵੀ ਬੁੱਧਵਾਰ ਸ਼ਾਮ ਨੂੰ ਆਪਣੇ ਪੋਤਰੇ ਦੀਪਕ ਚਾਵਲਾ ਨਾਲ ਘਰੋਂ ਕੁਝ ਦੂਰੀ ’ਤੇ ਸਥਿਤ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਲਈ ਗਈ ਸੀ। ਮੱਥਾ ਟੇਕਣ ਤੋਂ ਬਾਅਦ ਉਹ ਆਪਣੇ ਪੋਤਰੇ ਨਾਲ ਪੈਦਲ ਹੀ ਘਰ ਵੱਲ ਆ ਰਹੀ ਸੀ। ਇਸ ਦੌਰਾਨ ਰਸਤੇ ’ਚ ਜਿਵੇਂ ਹੀ ਉਹ ਸਡ਼ਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਇਨੋਵਾ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਉਸ ਨੂੰ ਜ਼ਖ਼ਮੀ ਹਾਲਤ ’ਚ ਸੈਕਟਰ-32 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।   


Related News