ਵਿਅਾਹ ਤੋਂ ਪਰਤੇ ਨੌਜਵਾਨ ਨੇ ਐੱਸ. ਐੱਸ. ਪੀ. ਦੀ ਪਾਇਲਟ ਗੱਡੀ ਨੂੰ ਮਾਰੀ ਟੱਕਰ
Saturday, Sep 22, 2018 - 01:53 AM (IST)

ਜਲਾਲਾਬਾਦ,(ਸੇਤੀਆ, ਜਤਿੰਦਰ)– ਰੀਪੋਲਿੰਗ ਬੂਥ-29 ਚੱਕ ਅਰਨੀਵਾਲਾ ਤੋਂ ਵਾਪਸ ਪਰਤ ਰਹੇ ਜ਼ਿਲਾ ਸੀਨੀਅਰ ਪੁਲਸ ਕਪਤਾਨ ਗੁਲਨੀਤ ਸਿੰਘ ਖੁਰਾਨਾ ਦੀ ਪਾਇਲਟ ਗੱਡੀ ਨੂੰ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਨੌਜਵਾਨ ਨੇ ਓਵਰ ਟੇਕ ਕਰਨ ਦੌਰਾਨ ਸਾਈਡ ਮਾਰ ਦਿੱਤੀ। ਉਧਰ ਇਸ ਘਟਨਾ ਤੋਂ ਬਾਅਦ ਉਕਤ ਨੌਜਵਾਨ ਅਤੇ ਉਸ ਦੀ ਕਾਰ ਨੂੰ ਨਗਰ ਥਾਣਾ ਭਿਜਵਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜ਼ਿਲਾ ਸੀਨੀਅਰ ਪੁਲਸ ਕਪਤਾਨ ਸ਼ਾਮ ਕਰੀਬ 4.30 ਵਜੇ ਚੱਕ ਅਰਨੀਵਾਲਾ ਤੋਂ ਵਾਪਸ ਪਰਤ ਰਹੇ ਸਨ ਕਿ ਸ਼ਹੀਦ ਊਧਮ ਸਿੰਘ ਪਾਰਕ ਨਜ਼ਦੀਕ ਗੱਡੀ ਨੰ. ਪੀ ਬੀ 05 ਐਕਸ 2000 ਤੇ ਸਵਾਰ ਰਜਿੰਦਰ ਕੁਮਾਰ ਵਾਸੀ ਚੱਕ ਜਮਾਲਗਡ਼੍ਹ ਨੇ ਐੱਸ.ਐੱਸ.ਪੀ. ਦੀ ਗੱਡੀ ਨੂੰ ਕ੍ਰਾਸ ਕਰ ਕੇ ਪਾਇਲਟ ਗੱਡੀ ਨੂੰ ਸਾੲੀਡ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਉਕਤ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਘਟਨਾ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਕਾਰ ਸਮੇਤ ਥਾਣੇ ਭਿਜਵਾ ਦਿੱਤਾ।