ਅਬੋਹਰ ਦੇ ਨੇੜੇ ਗੋਬਿੰਦਗੜ੍ਹ ਪੁਆਇੰਟ ਤੇ ਸੜਕ ਹਾਦਸਾ, ਇਕ ਦੀ ਮੌਤ 20 ਜ਼ਖ਼ਮੀ
Saturday, Jul 24, 2021 - 05:01 PM (IST)

ਅਬੋਹਰ (ਸੰਨੀ ਚੋਪੜਾ): ਅਬੋਹਰ ਦੇ ਨੇੜੇ ਪਿੰਡ ਗੋਬਿੰਦਗੜ੍ਹ ਵਿਖੇ ਇਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਬੱਸ ਸੜਕ ਹਾਦਸਾ ਹੋਇਆ। ਇਕ ਬੱਸ ਰੁੱਖ ਦੇ ਨਾਲ ਟਕਰਾ ਗਈ ਜਿਸ ਕਰਕੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਮੁਕਤਸਰ ਤੋਂ ਅਬੋਹਰ ਜਾ ਰਹੀ ਸੀ ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫ਼ਿਲਹਾਲ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।