ਬੱਸ ਸਟੈਂਡ ਦੀ ਬਿਲਡਿੰਗ ਬਣਾਉਣ ਸਬੰਧੀ ''ਆਪ'' ਆਗੂਆਂ ਨੇ ਦਿੱਤਾ  ਧਰਨਾ

08/10/2020 6:51:12 PM

ਜੈਤੋ (ਵੀਰਪਾਲ/ਗੁਰਮੀਤਪਾਲ) :-ਹਲਕਾ ਜੈਤੋ ਦੇ 'ਆਪ' ਆਗੂਆਂ ਨੇ ਬੱਸ ਸਟੈਂਡ ਦੀ ਬਿਲਡਿੰਗ ਲੈ ਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਅਤੇ ਸਾਬਕਾ ਹਲਕਾ ਇੰਚਾਰਜ ਅਮੋਲਕ ਸਿੰਘ ਦੀ ਅਗਵਾਈ ਵਿਚ ਬੱਸ ਸਟੈਂਡ ਦੇ ਗੇਟ ਅੱਗੇ ਧਰਨਾ ਦਿੱਤਾ। ਬੇਸ਼ੱਕ ਸ਼ਹਿਰ ਮੇਰੇ ਦੇ ਵਿਕਾਸ ਦੀਆਂ ਗੱਲਾਂ ਦੇ ਚਰਚੇ ਹਰ ਪਾਸੇ ਜੋਰਾਂ ਨਾਲ ਚੱਲ ਰਹੇ ਹਨ, ਪਰ ਬੱਸ ਸਟੈਂਡ ਦੀ ਬਿਲਡਿੰਗ ਵੱਲ ਕਿਸੇ ਵੀ ਹਕੂਮਤ ਧਾਰੀ ਲੀਡਰ ਦਾ ਧਿਆਨ ਨਹੀਂ ਹੈ। ਮੌਜ਼ੂਦਾ ਸਰਕਾਰ ਦੇ ਲੀਡਰ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਹਰ ਰੋਜ਼ ਨਵੇਂ-ਨਵੇਂ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਪਰ ਬੱਸ ਸਟੈਂਡ ਦੀ ਬਿਲਡਿੰਗ ਨੂੰ ਬਣਾਉਣ ਲਈ 5 ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਅਤੇ ਅੱਜ ਲੋਕਾਂ ਦੀ ਗੁਹਾਰ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੌਜੂਦਾ ਸਰਕਾਰ ਦਾ ਵਿਰੋਧ ਕਰਦੇ ਹੋਏ ਧਰਨਾ ਦਿੱਤਾ ਅਤੇ ਉਸ ਵਿਰੁੱਧ ਨਆਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਤਹਿਸੀਲਦਾਰ ਜੈਤੋ ਗੁਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ 'ਆਪ' ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਕਿਹਾ ਕਿ ਬੱਸ ਸਟੈਂਡ ਦੀ ਬਿਲਡਿੰਗ ਬਣਾਉਣ ਲਈ 60 ਲੱਖ ਰੁਪਏ ਦੇ ਕਰੀਬ ਰੁਪਏ ਆ ਚੁੱਕੇ ਹਨ ਅਤੇ ਜਲਦ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਇਸ ਮੌਕੇ ਡਾਕਟਰ ਲਛਮਣ ਸ਼ਰਮਾ, ਤਹਿਸੀਲਦਾਰ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਹਰੀਸ਼ ਕੁਮਾਰ, ਓਕਾਂਰ ਸਿੰਘ , ਨਿਰਮਲ ਸਿੰਘ, ਗੋਬਿੰਦਰ ਸਿੰਘ, ਜਸਵੰਤ ਸਿੰਘ ਜੈਤੋ, ਗੁਰਭੇਜ ਸਿੰਘ,  ਜਸਪਾਲ ਸਿੰਘ, ਗੁਰਜੀਤ ਸਿੰਘ, ਜਗਵਿੰਦਰ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਮਦਨ ਲਾਲ, ਪਲਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਆਗੂ ਨੱਛਤਰ ਸਿੰਘ ਆਦਿ ਹਾਜ਼ਰ ਹਨ।


Harinder Kaur

Content Editor

Related News