ਗੋਰਾ ਕੀਮੇਂ ਵਾਲਾ ’ਤੇ ਦਰਜ ਮਾਮਲੇ ਨੂੰ ਲੈ ਕੇ 'ਆਪ' ਭੜਕੀ, ਬਠਿੰਡਾ-ਅੰਮ੍ਰਿਤਸਰ ਰੋਡ ਕੀਤਾ ਜਾਮ
Monday, May 03, 2021 - 03:59 PM (IST)
ਮਖੂ (ਦਵਿੰਦਰ ਅਕਾਲੀਆਂਵਾਲਾ, ਵਾਹੀ) - ਅੱਜ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਯੂਥ ਵਿੰਗ ਆਗੂ ਗੁਰਵਿੰਦਰ ਸਿੰਘ ਗੋਰਾ ਕੀਮੇਵਾਲੀ ’ਤੇ ਕੀਤੇ ਨਾਜਾਇਜ਼ ਪਰਚੇ ਅਤੇ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਬਠਿੰਡਾ ਅੰਮ੍ਰਿਤਸਰ ਕੌਮੀ ਮਾਰਗ 'ਤੇ ਜਾਮ ਲਾਈ ਰੱਖਿਆ। ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੇ ਬਾਵਜੂਦ ਵਰਕਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗੁੱਸੇ ਭਰੇ ਲਹਿਜੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਮਖੂ ਪੁਲਸ ਪ੍ਰਸ਼ਾਸਨ, ਜਸਵਿੰਦਰ ਸਿੰਘ ਬਰਾੜ ਥਾਣਾ ਮੁਖੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਕਤ ਅਧਿਕਾਰੀਆਂ ਨੂੰ ਸਰਕਾਰ ਦੀ ਕਠਪੁਤਲੀ ਦੱਸਦਿਆਂ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਰੱਦ ਕੀਤਾ ਜਾਵੇ ਨਹੀਂ ਤਾਂ ਓਨਾ ਚਿਰ ਧਰਨਾ ਨਹੀਂ ਚੁੱਕਿਆ ਜਾਵੇਗਾ।
ਪੜ੍ਹੋ ਇਹ ਵੀ ਖਬਰ - ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ
ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕਟਾਰੀਆ, ਚੰਦ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ ਸੈੱਲ, ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਸ਼ਮਿੰਦਰ ਸਿੰਘ ਜ਼ੀਰਾ (ਖਿੰਡਾ) ਬਲਵੰਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ, ਕੈਪਟਨ ਨਛੱਤਰ ਸਿੰਘ ਵਰਪਾਲ ਬਲਾਕ ਪ੍ਰਧਾਨ, ਕੈਪਟਨ ਸੁਖਦੇਵ ਸਿੰਘ ਫੌਜੀ ਮੱਲਾਂਵਾਲਾ ਬਲਾਕ ਪ੍ਰਧਾਨ ਨੇ ਕਿਹਾ ਅੱਗੇ ਹਲਕਾ ਵਧਾਇਕ ਦੀ ਦੇ ਇਸ਼ਾਰੇ ਤੇ ਪੁਲਸ ਥਾਣਾ ਮਖੂ ਨੇ ਗੋਰਾ ਕੀਮੇਂ ਵਾਲਾ ਖ਼ਿਲਾਫ਼ ਜਾਣਬੁੱਝ ਕੇ ਮਾਮਲਾ ਦਰਜ ਕੀਤਾ ਗਿਆ ਹੈ, ਉਹਦਾ ਕਿਸੇ ਵੀ ਤਰ੍ਹਾਂ ਕਸੂਰ ਨਹੀਂ ਸੀ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਧਰਨੇ ਦੇ ਸਮਰਥਨ ਵਿੱਚ ਬੀਕੇਯੂ ਪੰਜਾਬ ਦੇ ਆਗੂ ਜਗਤਾਰ ਸਿੰਘ ਜੱਲੇਵਾਲਾ, ਗੁਰਦੇਵ ਸਿੰਘ ਵਾਰਸਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਚਰਨ ਸਿੰਘ ਪੀਰ ਮੁਹੰਮਦ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਨੇ ਕਿਹਾ ਕਿ ਗੋਰਾ ਕੰਮੇਵਾਲਾ ਸਾਡੀ ਜਥੇਬੰਦੀ ਦਾ ਵੀ ਆਗੂ ਸੀ, ਉਸ 'ਤੇ ਨਾਜਾਇਜ਼ ਮਾਮਲਾ ਦਰਜ ਕੀਤਾ ਗਿਆ ਹੈ, ਜੋ ਬਰਦਾਸ਼ਤਯੋਗ ਨਹੀਂ। ਇਸ ਧਰਨੇ ਵਿੱਚ ਬਲਾਕ ਪ੍ਰਧਾਨ ਨਰਿੰਦਰ ਕੌਰ ਘੋਤੜਾ, ਪ੍ਰਿਤਪਾਲ ਸਿੰਘ ਧੰਜਲ, ਸ਼ੰਕਰ ਕਟਾਰੀਆ,ਗੁਰਮੀਤ ਸਿੰਘ ਗਿੱਲ ਬੁੜੈਵਾਲਾ,ਗੁਰਵਿੰਦਰ ਸਿੰਘ ਬੱਬੂ ਆਦਿ ਵੀ ਹਾਜ਼ਰ ਹੋਏ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਐੱਸ.ਪੀ.ਐੱਚ. ਨੇ ਉਠਾਇਆ ਧਰਨਾ
ਜਦ ਇਸ ਧਰਨੇ ਨੂੰ ਉਠਵਾਉਣ ਵਿੱਚ ਡੀ.ਐੱਸ.ਪੀ. ਜ਼ੀਰਾ ਬੇਵੱਸ ਨਜ਼ਰ ਆਏ ਤਾਂ ਐੱਸ.ਪੀ.ਐੱਚ.ਜੀ.ਐੱਸ. ਚੀਮਾ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਕਟਾਰੀਆ, ਸ਼ਮਿੰਦਰ ਸਿੰਘ ਜ਼ੀਰਾ, ਚੰਦ ਸਿੰਘ ਗਿੱਲ, ਬਲਵੰਤ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਦੋ ਦਿਨਾਂ ਤੱਕ ‘ਆਪ’ ਜੀ ਨੂੰ ਇਨਸਾਫ ਮਿਲ ਜਾਵੇਗਾ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਹੋਇਆ ਪਰ ਕਿਸਾਨ ਯੂਨੀਅਨ ਨੇ ਥੋੜ੍ਹੀ ਜਿਹੀ ਜ਼ਿੱਦ ਕੀਤੀ ਕਿ ਅਸੀਂ ਉਨ੍ਹਾਂ ਚਿਰ ਇੱਥੋਂ ਨਹੀਂ ਉੱਠਾਂਗੇ, ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਧਰਨਾ ਲੱਗਣ ਦੇ ਕਾਰਨ ਫੌਜ ਦੀਆਂ ਗੱਡੀਆਂ ਦਾ ਕਾਫ਼ਲਾ ਅਤੇ ਬੱਸਾਂ ਟਰੱਕ ਅਤੇ ਹੋਰ ਵਾਹਨਾਂ ਨੂੰ ਇੱਧਰ ਉੱਧਰ ਜਾਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ