ਤੇਜ਼ ਰਫ਼ਤਾਰ ਮੋਟਰਸਾਇਕਲ ਸਵਾਰ ਨੌਜਵਾਨ ਕੰਧ ''ਚ ਵੱਜਿਆ, ਹੋਇਆ ਗੰਭੀਰ ਜ਼ਖ਼ਮੀ

Friday, Nov 01, 2024 - 03:21 PM (IST)

ਤੇਜ਼ ਰਫ਼ਤਾਰ ਮੋਟਰਸਾਇਕਲ ਸਵਾਰ ਨੌਜਵਾਨ ਕੰਧ ''ਚ ਵੱਜਿਆ, ਹੋਇਆ ਗੰਭੀਰ ਜ਼ਖ਼ਮੀ

ਜੈਤੋ (ਜਿੰਦਲ)- ਬੀਤੀ ਰਾਤ ਕਰੀਬ 10 ਵਜੇ ਚੜ੍ਹਦੀਕਲ੍ਹਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਮੋਹਿਤ ਜਿੰਦਲ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਪਿੰਡ ਚੈਨਾ ਵਿਖੇ ਇੱਕ ਮੋਟਰਸਾਇਕਲ ਸਵਾਰ ਤੇਜ਼ ਰਫ਼ਤਾਰ ਨਾਲ ਆਪਣੇ ਪਿੰਡ ਕਰੀਰਵਾਲੀ ਵਾਲੀ ਵੱਲ ਜਾਂ ਰਿਹਾ ਸੀ। ਅਚਾਨਕ ਹੀ ਉਸਦੇ ਮੋਟਰਸਾਇਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਸਦਾ ਮੋਟਰਸਾਇਕਲ ਇਕ ਮਕਾਨ ਦੀ ਕੰਧ ਵਿੱਚ ਜਾ ਵੱਜਿਆ। ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲ੍ਹਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਮੀਤ ਸਿੰਘ ਮੀਤਾ, ਗੋਰਾ ਅੋਲਖ, ਗੁਰਮੀਤ ਸਿੰਘ ਗੀਤਾ, ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿੱਖੇ ਲਿਆਂਦਾ ਗਿਆ। 

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਸਸਪਤਲ ਚ ਐਮਰਜੰਸੀ ਡਾਕਟਰ ਦੀ ਤਾਇਨਾਤੀ ਨਾ ਹੋਣ ਕਾਰਨ,ਹਮੇਸ਼ਾ ਦੀ ਤਰ੍ਹਾਂ ਹਸਪਤਾਲ ਵਿੱਚ ਮੌਜੂਦ ਸਟਾਫ਼ ਨਰਸ ਵੱਲੋਂ ਉਸਨੂੰ ਮੁੱਢਲੀ ਸਹਾਇਤਾ ਮੁਹਈਆ ਕਰਵਾ ਕੇ ਜ਼ਖ਼ਮੀ ਨੌਜਵਾਨ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇਸ ਗੰਭੀਰ ਜ਼ਖ਼ਮੀ ਨੌਜਵਾਨ ਦੀ ਪਹਿਚਾਣ ਮਨਦੀਪ ਸਿੰਘ (35ਸਾਲ) ਸਪੁੱਤਰ ਭੀਮਾ ਸਿੰਘ ਵਾਸੀ ਪਿੰਡ ਕਰੀਰਵਾਲੀ ਵਾਲੀ ਵਜੋਂ ਹੋਈ।

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News