ਸੜਕ ਕਿਨਾਰੇ ਖੜ੍ਹੀ ਔਰਤ ਨੂੰ ਛੋਟਾ ਹਾਥੀ ਨੇ ਮਾਰੀ ਟੱਕਰ, ਇਕ ਮੌਤ

Sunday, Oct 06, 2024 - 04:10 PM (IST)

ਬਨੂੜ (ਗੁਰਪਾਲ)-ਬੀਤੀ ਸ਼ਾਮ ਬਨੂੜ ਦੇ ਬੱਸ ਸਟੈਂਡ ’ਤੇ ਖੜ੍ਹੀ 55 ਸਾਲਾ ਔਰਤ ਨੂੰ ਛੋਟਾ ਹਾਥੀ ਨੇ ਟੱਕਰ ਮਾਰ ਦਿੱਤੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਭਾਊ ਟਰਾਲੀਆਂ ਵਾਲੇ ਬਨੂੜ ਨੇ ਦੱਸਿਆ ਕਿ ਬੀਤੀ ਸ਼ਾਮ ਉਸਦੀ ਭੂਆ ਅਮਰੀਕ ਕੌਰ ਪਤਨੀ ਮਹਿੰਗਾ ਸਿੰਘ ਵਾਸੀ ਪਿੰਡ ਧਨੇਠਾਂ ਸਮਾਣਾ, ਜੋ ਕਿ ਸਾਨੂੰ ਮਿਲਣ ਲਈ ਬਨੂੜ ਆਈ ਸੀ। ਜਦੋਂ ਭੂਆ ਬਨੂੜ ਦੇ ਬੱਸ ਸਟੈਂਡ ’ਤੇ ਬੱਸ ਤੋਂ ਉਤਰ ਕੇ ਉਸੇ ਥਾਂ ’ਤੇ ਖੜ੍ਹੀ ਸੀ ਤਾਂ ਅਚਾਨਕ ਰਾਜਪੁਰਾ ਵੱਲੋਂ ਇਕ ਤੇਜ਼ ਰਫਤਾਰ ਛੋਟਾ ਹਾਥੀ ਆਇਆ ਅਤੇ ਉਸਨੇ ਦੀ ਭੂਆ ਨੂੰ ਟੱਕਰ ਮਾਰੀ, ਜਿਸ ਕਾਰਨ ਭੂਆ ਗੰਭੀਰ ਜ਼ਖਮੀ ਹੋ ਗਈ।

ਇਹ ਵੀ ਪੜ੍ਹੋ-  ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਦੌਰਾਨ ਉਸਨੂੰ ਹਾਈਵੇ ਪੈਟਰੋਲੀਅਮ ਪੁਲਸ ਚੁੱਕ ਕੇ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਖੇ ਲੈ ਗਈ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿਥੇ ਉਸਦੀ ਭੂਆ ਇਲਾਜ ਦੌਰਾਨ ਦਮ ਤੋੜ ਗਈ। ਗੁਰਦੀਪ ਭਾਊ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਾ ਛੋਟਾ ਹਾਥੀ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News