ਕਣਕ ਧੋਂਦੇ ਸਮੇਂ ਡਰੇਨ ''ਚ ਡਿੱਗੀ ਔਰਤ
Tuesday, Mar 17, 2020 - 06:09 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ)— ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਰੁਪਾਣਾ ਵਿਖੇ ਚੰਦਭਾਨ ਡਰੇਨ 'ਚ 42 ਸਾਲ ਦੀ ਔਰਤ ਅਚਾਨਕ ਡਿਗ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਦੀ ਵਾਸੀ ਸੁਖਵਿੰਦਰ ਕੌਰ ਪਤਨੀ ਬੂਟਾ ਸਿੰਘ ਨਹਿਰ ਦੇ ਕੰਢੇ ਕਣਕ ਧੋ ਰਹੀ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਡਰੇਨ 'ਚ ਜਾ ਡਿੱਗੀ।
ਪਿੰਡ ਵਾਸੀ ਆਪਣੇ ਪੱਧਰ 'ਤੇ ਡਰੇਨ 'ਚ ਭਾਲ ਕਰ ਰਹੇ ਹਨ ਪਰ ਡਰੇਨ 'ਚ ਪਾਣੀ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਔਰਤ ਦੀ ਅਜੇ ਤਕ ਭਾਲ ਨਹੀਂ ਹੋ ਸਕੀ।