ਬਰਸਾਤ ਦਾ ਪਾਣੀ ਘਰ ''ਚ ਵੜਨ ਕਾਰਨ ਔਰਤ ਦੀ ਮੌਤ, 10 ਸਾਲਾ ਬੱਚਾ ਗੰਭੀਰ, ਲਾਇਆ ਧਰਨਾ
Thursday, Jun 27, 2024 - 06:32 PM (IST)
ਲੁਧਿਆਣਾ (ਅਸ਼ੋਕ)- ਲੁਧਿਆਣਾ ਦੀ ਹਰ ਕਰਤਾਰ ਕਲੋਨੀ 'ਚ ਮੀਂਹ ਦਾ ਪਾਣੀ ਇਕ ਘਰ ਵਿੱਚ ਵੜ ਗਿਆ। ਜਿਸ ਕਾਰਨ ਪਾਣੀ ਵਿੱਚ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ 10 ਸਾਲ ਦੇ ਬੱਚੇ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਜਿਸ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਸਿੰਗਾਰ ਸਿਨੇਮਾ ਰੋਡ ’ਤੇ ਧਰਨਾ ਦਿੱਤਾ।
ਮਾਮੂਲੀ ਗੱਲ ਨੂੰ ਲੈ ਕੇ ਚੱਲਦੀ ਰੇਲਗੱਡੀ ਤੋਂ ਨੌਜਵਾਨ ਨੂੰ ਸੁੱਟਿਆ ਹੇਠਾਂ, ਇੰਟਰਵਿਊ ਲਈ ਰਿਹਾ ਸੀ ਅਹਿਮਦਾਬਾਦ
ਕੌਂਸਲਰ ਦੇ ਪੁੱਤਰ ਸਿਮਰਜੀਤ ਸਿੰਘ ਸਿੰਮੂ ਤੇ ਹੋਰਨਾਂ ਵੱਲੋਂ ਲਾਏ ਧਰਨੇ ਕਾਰਨ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਉਮਰ 36 ਸਾਲ ਹੈ, ਔਰਤ ਦਾ ਨਾਂ ਮੀਨੂੰ ਮਲਹੋਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8