ਇਸ਼ਾਨੀ ਵਰਮਾ ਨੂੰ ਇਕ ਵਾਇਰਲ ਵੀਡੀਓ ਨੇ ਰਾਤੋ-ਰਾਤ ਬਣਾਇਆ ਸੋਸ਼ਲ ਮੀਡੀਆ ਸਟਾਰ

Thursday, Jun 29, 2023 - 09:01 PM (IST)

ਇਸ਼ਾਨੀ ਵਰਮਾ ਨੂੰ ਇਕ ਵਾਇਰਲ ਵੀਡੀਓ ਨੇ ਰਾਤੋ-ਰਾਤ ਬਣਾਇਆ ਸੋਸ਼ਲ ਮੀਡੀਆ ਸਟਾਰ

ਮਾਲੇਰਕੋਟਲਾ (ਭੁਪੇਸ਼) : 4 ਸਾਲ 9 ਮਹੀਨਿਆਂ ਦੀ ਇਸ਼ਾਨੀ ਵਰਮਾ ਦੀ ਇੰਸਟਾਗ੍ਰਾਮ ’ਤੇ ਅਪਲੋਡ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾਇਆ ਹੋਇਆ ਹੈ। ਇਸ ਵਾਇਰਲ ਵੀਡੀਓ ਨੂੰ 80 ਘੰਟਿਆਂ ਵਿਚ 32 ਲੱਖ ਵਿਊਜ਼, 2.75 ਲੱਖ ਰੀਸ਼ੇਅਰ, 2.6 ਲੱਖ ਲਾਈਕਸ ਅਤੇ 2000 ਤੋਂ ਵੱਧ ਟਿੱਪਣੀਆਂ ਮਿਲੀਆਂ, ਜੋ ਆਪਣੇ ਆਪ ’ਚ ਇਕ ਰਿਕਾਰਡ ਹੈ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

ਜ਼ਿਕਰਯੋਗ ਹੈ ਕਿ ਨਰਸਰੀ ਕਲਾਸ ਦੀ ਬੱਚੀ ਇਸ਼ਾਨੀ ਵਰਮਾ ਦੀ ਭਵਨ ਵਿਦਿਆਲਿਆ ਸੈਕਟਰ 33 ਚੰਡੀਗੜ੍ਹ ’ਚ ਯੋਗਾ ਕਲਾਸ ਵਿਚ ਬੜੇ ਮਾਸੂਮੀਅਤ ਨਾਲ ਭੁੱਖ ਲੱਗਣ ’ਤੇ ਜੇਬ ’ਚੋਂ ਚਾਕਲੇਟ ਕੱਢ ਕੇ ਖਾਣ ਅਤੇ ਇਸ ਦੌਰਾਨ ਯੋਗ ਮੁਦਰਾ ਕਰਨ ਦੇ ਅੰਦਾਜ਼ ਦੀ ਵਾਇਰਲ ਰੀਲ (ਵੀਡੀਓ) ਨੇ ਸੋਸ਼ਲ ਮੀਡੀਆ ’ਤੇ ਧੂਮ ਮਚਾਈ ਹੋਈ ਹੈ। ਇਸ ਸਬੰਧੀ ਇਸ਼ਾਨੀ ਵਰਮਾ ਦੇ ਪਿਤਾ ਪੁਨੀਤ ਵਰਮਾ (ਵਾਸੀ ਪਾਲਮਪੁਰ, ਹਿਮਾਚਲ ਪ੍ਰਦੇਸ਼) ਅਤੇ ਮਾਤਾ ਡਾਕਟਰ ਵੇਮੂ ਸੁਲੋਚਨਾ (ਨਿਵਾਸੀ ਹੈਦਰਾਬਾਦ, ਤੇਲੰਗਾਨਾ) ਜੋ ਇਸ ਮੌਕੇ ਕਿਸੇ ਕੰਮ ਦੇ ਸਿਲਸਿਲੇ ਵਿਚ ਮਾਲੇਰਕੋਟਲਾ ਸ਼ਹਿਰ ਆਏ ਸਨ, ਨੇ ਦੱਸਿਆ ਕਿ ਇਹ ਵੀਡੀਓ ਯੋਗਾ ਆਸਨ ਕਰਦੇ ਸਮੇਂ ਯੋਗਾ ਇੰਸਟਰੱਕਟਰ ਟੀਮ ਦੇ ਮੈਂਬਰ ਵੱਲੋਂ ਵੀਡੀਓ ਬਣਾਈ ਗਈ ਸੀ। ਉਸ ਨੇ ਦੱਸਿਆ ਕਿ ਜਦੋਂ ਹਰ ਕੋਈ ਡੂੰਘੇ ਯੋਗਾ ਸੈਸ਼ਨ ਵਿਚ ਸੀ ਤਾਂ ਇਸ਼ਾਨੀ ਨੇ ਆਪਣੀ ਜੇਬ ’ਚੋਂ ਚਾਕਲੇਟ ਕੱਢੀ ਅਤੇ ਬਿਨਾਂ ਅੱਖਾਂ ਖੋਲ੍ਹੇ ਖਾਣੀ ਸ਼ੁਰੂ ਕਰ ਦਿੱਤੀ ਅਤੇ ਯੋਗ ਮੁਦਰਾ ’ਚ ਇਸ ਹੱਦ ਤਕ ਡੁੱਬੀ ਹੋਈ ਸੀ, ਜਿਵੇਂ ਕੋਈ ਉਸ ਨੂੰ ਦੇਖ ਨਾ ਰਿਹਾ ਹੋਵੇ।

PunjabKesari

ਯੋਗਾ ਇੰਸਟਰੱਕਟਰ ਨੇ ਉਸੇ ਪਲ ਇਸ ਮਾਸੂਮੀਅਤ ਭਰੇ ਪਲ ਨੂੰ ਕੈਪਚਰ ਕੀਤਾ ਅਤੇ ਬਾਅਦ ਵਿਚ ਇਸ ਵੀਡੀਓ ਨੂੰ ਉਸ ਦੇ ਪਿਤਾ ਪੁਨੀਤ ਵਰਮਾ ਨਾਲ ਸਾਂਝਾ ਕੀਤਾ। ਪੁਨੀਤ ਵਰਮਾ ਨੇ ਦੱਸਿੱਆ ਕਿ ਉਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਹੈਂਡਲਰ ’ਤੇ ਪਾਉਣ ਬਾਰੇ ਸੋਚਿਆ, ਜੋ ਇਸ਼ਾਨੀ ਦੀ ਪਹਿਲੀ ਰੀਲ ਸੀ ਅਤੇ ਨਾਲ ਹੀ ਪੁਨੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕਰ ਦਿੱਤੀ। ਇਸ ਰੀਲ ਨੇ ਸਭ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ, ਜਦੋਂ ਇਸ ਆਮ ਵਿਅਕਤੀ ਵੱਲੋਂ ਅਪਲੋਡ ਰੀਲ ਨੂੰ ਅਪਲੋਡ ਕਰਨ ਦੇ ਸਿਰਫ਼ 80 ਘੰਟਿਆਂ ’ਚ 32 ਲੱਖ ਵਿਊਜ਼, 2.75 ਲੱਖ ਰੀਸ਼ੇਅਰ, 2.6 ਲੱਖ ਲਾਈਕਸ ਅਤੇ 2000 ਤੋਂ ਵੱਧ ਟਿੱਪਣੀਆਂ ਮਿਲੀਆਂ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਰ 2 ਘੰਟੇ ਇਕ ਲੱਖ ਵਿਊਜ਼ ਵੱਧ ਰਹੇ ਹਨ। ਇਹ ਵੀਡੀਓ ਟ੍ਰੈਂਡਿੰਗ ਹੈ ਅਤੇ ਕੁਝ ਹੀ ਸਮੇਂ ਵਿਚ ਵਾਇਰਲ ਹੋ ਗਈ ਹੈ। ਹੁਣ ਤੱਕ ਕਿਸੇ ਆਮ ਵਿਅਕਤੀ ਵੱਲੋਂ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਗਈ ਕੋਈ ਵੀ ਰੀਲ ਸਿਰਫ 4 ਦਿਨਾਂ ਵਿਚ ਇਸ ਤਰ੍ਹਾਂ ਵਾਇਰਲ ਨਹੀਂ ਹੋਈ ਹੈ।
 


author

Manoj

Content Editor

Related News